ਜਲੰਧਰ:ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਜਿੱਥੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਫਹਿਰਾਉਣ ਜਾ ਰਹੇ ਨੇ ਉਧਰ ਦੂਸਰੇ ਪਾਸੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਪਰਿਵਾਰ ਜਿਨ੍ਹਾਂ ਦੇ ਆਪਣਿਆਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਅੱਜ ਆਪਣੇ ਹੀ ਰਾਜਨੀਤਕ ਸਿਸਟਮ ਤੋਂ ਨਾਰਾਜ਼ ਨਜ਼ਰ ਆ ਰਹੇ ਨੇ।
ਐਸੀ ਹੀ ਇੱਕ ਸ਼ਖ਼ਸੀਅਤ ਨੇ ਸੁਰਿੰਦਰ ਕੁਮਾਰੀ ਕੱਕੜ। ਸੁਰਿੰਦਰ ਕੁਮਾਰੀ ਕੱਕੜ ਦਾ ਜਨਮ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਪੰਜ ਸਾਲ ਪਹਿਲੇ ਹੋਇਆ ਸੀ ਪਰ ਉਨ੍ਹਾਂ ਨੂੰ ਉਸ ਵੇਲੇ ਦੀਆਂ ਘਟਨਾਵਾਂ ਬਾਖ਼ੂਬੀ ਯਾਦ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਨਾਨਾ ਜੀ ਅਤੇ ਨਾਨਕੇ ਪਰਿਵਾਰ ਦੇ ਹੋਰ ਬਹੁਤ ਸਾਰੇ ਲੋਕ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਿਲ ਰਹੇ ਨੇ ਅਤੇ ਖੁਦ ਉਨ੍ਹਾਂ ਦੇ ਨਾਨਾ ਜੀ ਦਾ ਘਰ ਇਨਕਲਾਬੀਆਂ ਦਾ ਅੱਡਾ ਹੋਇਆ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੀ ਦੇਸ਼ ਦੀ ਆਜ਼ਾਦੀ ਲਈ ਵੱਖ-ਵੱਖ ਲਹਿਰਾਂ ਨਾਲ ਜੁੜ ਕੇ ਆਜ਼ਾਦੀ ਲਈ ਆਪਣੀ ਲੜਾਈ ਲੜਦੇ ਰਹੇ ਨੇ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੀ ਉਨ੍ਹਾਂ ਨੇ ਆਜ਼ਾਦੀ ਦਾ ਉਹ ਸਮਾਂ ਅਤੇ ਪੰਦਰਾਂ ਅਗਸਤ ਉਨੀ ਸੌ ਸੰਤਾਲੀ ਨੂੰ ਜਵਾਹਰ ਲਾਲ ਨਹਿਰੂ ਵੱਲੋਂ ਦਿੱਲੀ ਦੇ ਲਾਲ ਕਿਲੇ ‘ਤੇ ਫਹਿਰਾਇਆ ਗਿਆ ਤਿਰੰਗਾ ਆਪਣੀ ਅੱਖੀਂ ਦੇਖਿਆ ਹੈ ਪਰ ਇਸ ਦੇ ਨਾਲ ਹੀ ਉਸ ਵੇਲੇ ਦੇ ਭਾਰਤ ਪਾਕਿਸਤਾਨ ਵਟਵਾਰਾ ਹੋਇਆ ਸੀ ਉਸ ਤੋਂ ਉਹ ਕਾਫੀ ਨਿਰਾਸ਼ ਹਨ ਕਿਉਂਕਿ ਉਹ ਇਸ ਆਜ਼ਾਦੀ ਵਿਚ ਇਕ ਐਸਾ ਕਾਲਾ ਸਮਾਂ ਸੀ ਜਦ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਲੋਕ ਆਪਣਿਆਂ ਤੋਂ ਵਿੱਛੜ ਗਏ ਜਿਨ੍ਹਾਂ ਵਿਚ ਕਿਸੇ ਦੇ ਮਾਂ ਬਾਪ ਕਿਸੇ ਦੇ ਭੈਣ ਭਰਾ ਕਿਸੇ ਦੇ ਦੋਸਤ ਜਿਨ੍ਹਾਂ ਦੀ ਜਾਂ ਤੇ ਜਾਨ ਚਲੀ ਗਈ ਜਾਂ ਫਿਰ ਉਹ ਭਾਰਤ ਤੋਂ ਪਾਕਿਸਤਾਨ ਚਲੇ ਗਏ ਜਾਂ ਪਾਕਿਸਤਾਨ ਤੋਂ ਭਾਰਤ ਆ ਗਏ।