ਗੁਰੂਘਰ ਵਿੱਚ ਕੁਰਸੀਆਂ ਤੇ ਸੋਫ਼ੇ ਰੱਖਣ ਤੋਂ ਭੜਕੇ ਭਾਈ ਅੰਮ੍ਰਿਤਪਾਲ ਜਲੰਧਰ:ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਜਲੰਧਰ ਵਿਖੇ ਵੱਖ-ਵੱਖ ਗੁਰੂਘਰਾਂ ਦਾ ਦੌਰਾ ਕੀਤਾ ਤੇ ਇਸੇ ਦੌਰਾਨ ਉਹ ਆਪਣੇ ਸਮਰਥਕਾਂ ਨਾਲ ਮਾਡਲ ਟਾਊਨ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹੁੰਚੇ, ਜਿਥੇ ਗੁਰੂ ਘਰ ਪਈਆਂ ਕੁਰਸੀਆਂ ਅਤੇ ਸੋਫ਼ਿਆਂ ਨੂੰ ਦੇਖ ਕੇ ਉਹ ਭੜਕ ਗਏ ਤੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਬਰਾਬਰ ਕਿਸ ਤਰ੍ਹਾਂ ਬੈਠ ਸਕਦੇ ਹਾਂ ?
ਇਹ ਵੀ ਪੜੋ:ਕਰਜੇ ਤੋਂ ਪ੍ਰੇਸ਼ਾਨ ਪਿੰਡ ਮੂਸਾ ਦੇ ਕਿਸਾਨ ਨੇ ਕੀਤੀ ਖੁਦਕਸ਼ੀ
ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਲਾਈ ਅੱਗ:ਇਸ ਤੋਂ ਬਾਅਦ ਉਹਨਾਂ ਨੇ ਐਕਸ਼ਨ ਲੈਂਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ਅੱਗ ਲਗਾ ਦਿੱਤੀ। ਇਸ ਦੌਰਾਨ ਪੂਰਾ ਹੰਗਾਮਾ ਹੋਇਆ ਜਿਸ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਮਰਥਨ ਭੜਕੇ ਹੋਏ ਹਨ ਤੇ ਤੇਜ਼ਧਾਰ ਹਥਿਆਰਾਂ ਨਾਲ ਸੋਫ਼ੇ ਪਾੜ ਕੇ ਅੱਗ ਲਗਾ ਰਹੇ ਹਨ।
ਇਹ ਦੌਰਾਨ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਕੁਰਸੀਆਂ ਅਤੇ ਸੋਫਿਆਂ ਨੂੰ ਅੱਗ ਨਹੀਂ ਲਾਉਣੀ ਚਾਹੁੰਦੇ ਸਨ, ਪਰ ਅੱਗ ਲੱਗ ਗਈ ਹੈ। ਇੱਥੇ ਕੁਰਸੀਆਂ ਅਤੇ ਸੋਫੇ ਲਗਾ ਕੇ ਗੁਰਦੁਆਰੇ ਨੂੰ ਮਹਿਲ ਬਣਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਦੇ ਬਰਾਬਰ ਨਹੀਂ ਬੈਠ ਸਕਦੇ ਹਨ। ਅੰਮ੍ਰਿਤਪਾਲ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਬੈਂਚ ਅਤੇ ਕੁਰਸੀਆਂ ਗੁਰਦੁਆਰਿਆਂ ’ਚ ਨਹੀਂ ਰਹਿਣ ਦੇਣਗੇ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਵੀ ਸੰਗਤ ਵਿਚਕਾਰ ਨੀਵੇਂ ਹੀ ਬੈਠਣਾ ਹੋਵੇਗਾ, ਨਹੀਂ ਤਾਂ ਉਹ ਗੁਰਦੁਆਰੇ ਦੇ ਬਾਹਰ ਬੈਠ ਸਕਦੇ ਹਨ।
ਇਹ ਵੀ ਪੜੋ:ਤਰਨਤਾਰਨ ਵਿਖੇ RPG ਦੇ ਹਮਲੇ ਤੋਂ ਪੁਲਿਸ ਨੇ ਨੈਸ਼ਨਲ ਹਾਈਵੇ ਤੇ ਸਰਹੱਦੀ ਖੇਤਰਾਂ ਦੇ ਥਾਣਿਆਂ ਦੀ ਵਧਾਈ ਸੁਰੱਖਿਆ