ਜਲੰਧਰ: ਦੋ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਰਹੇ ਵਿਵੇਕ ਜੋਸ਼ੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਹਵਾਈ ਅੱਡਿਆਂ 'ਤੇ ਵਿਕਲਾਂਗਾ ਨੂੰ ਸੁਵਿਧਾਵਾਂ ਦਵਾਉਣ ਲਈ ਲੜਾਈ ਲੜੀ ਹੈ। ਵਿਵੇਕ ਜੋਸ਼ੀ ਨਾ ਤਾਂ ਚੰਗੀ ਤਰ੍ਹਾਂ ਬੋਲ ਸਕਦੇ ਹਨ ਅਤੇ ਨਾ ਹੀ ਤੁਰ ਫਿਰ ਸਕਦੇ ਹਨ ਇਸ ਦੇ ਬਾਵਜੂਦ ਵੀ ਉਨ੍ਹਾਂ ਐਲਐਲਬੀ, ਐਲਐਲਐਮ ਅਤੇ ਐਮਬੀਏ ਦੀ ਪੜ੍ਹਾਈ ਕੀਤੀ ਅਤੇ ਹੁਣ ਪੀਐਚਡੀ ਕਰ ਰਹੇ ਹਨ।
ਦਿਵਾਂਗਾਂ ਦੇ ਸਸ਼ਕਤੀਕਰਨ ਨੂੰ ਲੈ ਕੀਤੇ ਕੰਮਾਂ ਕਾਰਨ ਵਿਵੇਕ ਜੋਸ਼ੀ ਰਾਸ਼ਟਰਪਤੀ ਡਾ. ਅਬਦੁਲ ਕਲਾਮ ਅਤੇ ਪ੍ਰਣਬ ਮੁਖਰਜੀ ਹੱਥੋਂ ਸਨਮਾਨਤ ਵੀ ਹੋ ਚੁੱਕੇ ਹਨ। ਉਨ੍ਹਾਂ ਨੂੰ ਪਾਲਣ ਅਤੇ ਇਸ ਲਾਇਕ ਬਣਾਉਣ ਲਈ ਵਿਵੇਕ ਦੀ ਮਾਂ ਕੋਸ਼ਲਿਯਾ ਦੇਵੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸਨਮਾਨਤ ਕੀਤਾ ਗਿਆ ਹੈ।
ਵਿਵੇਕ ਜੋਸ਼ੀ ਨਾਲ ਮੁੰਬਈ ਹਵਾਈ ਅੱਡੇ 'ਤੇ ਘਟੀ ਘਟਨਾ ਨੇ ਨਾ ਸਿਰਫ ਵਿਵੇਕ ਦੀ ਜ਼ਿੰਦਗੀ ਬਦਲੀ ਬਲਕਿ ਆਪਣੇ ਵਾਂਗ ਅਨੇਕਾਂ ਹੀ ਲੋਕਾਂ ਦੇ ਹੱਕਾਂ ਦੀ ਲੜਾਈ ਵੀ ਲੜੀ। ਵਿਵੇਕ ਜੋਸ਼ੀ ਨੇ ਗੱਲਬਾਤ ਦੌਰਾਨ ਘਟਨਾ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਜਦੋਂ ਵਿਵੇਕ ਜੋਸ਼ੀ ਅਤੇ ਉਨ੍ਹਾਂ ਦੇ ਪਿਤਾ ਇੱਕ ਸਨਮਾਨ ਸਮਾਰੋਹ ਤੋਂ ਵਾਪਸ ਆਪਣੇ ਘਰ ਆਉਣ ਲਈ ਮੁੰਬਈ ਹਵਾਈ ਅੱਡੇ ਪਹੁੰਚੇ ਤਾਂ ਉੱਥੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਏਅਰ ਇੰਡੀਆ ਦੇ ਸਟਾਫ ਵੱਲੋਂ ਉਨ੍ਹਾਂ ਨੂੰ ਸੁਵਿਧਾ ਦੇਣ ਲਈ 1185 ਰੁਪਏ ਦੀ ਮੰਗ ਵੀ ਕੀਤੀ ਹੈ, ਜਿਸ ਦਾ ਵਿਵੇਕ ਨੇ ਵਿਰੋਧ ਕੀਤਾ। ਵਿਵੇਕ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਹਲ ਚੇਅਰ ਦੇਣ ਤੋਂ ਮਨਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦਾ ਸਮਾਂ ਵੀ ਬਰਬਾਦ ਕਰਵਾਇਆ।