ਪੰਜਾਬ

punjab

ETV Bharat / state

ਚੋਣਾਂ 'ਚ ਉਮੀਦਵਾਰਾਂ ਤੋਂ ਵੋਟਰਾਂ ਨੂੰ ਉਮੀਦਾਂ - candidates in elections

ਜਲੰਧਰ ਵਿੱਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਵਿੱਚ ਚੋਣਾਂ ਹੋਣੀਆਂ ਹਨ। ਚੋਣਾਂ ਨੂੰ ਲੈ ਕੇ ਈਟੀਵੀ ਭਾਰਤ ਨੇ ਜਲੰਧਰ ਦੇ ਅਲਾਵਲਪੁਰ ਨਗਰ ਕੌਂਸਲ ਇਲਾਕੇ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ

By

Published : Feb 8, 2021, 1:51 PM IST

Updated : Feb 8, 2021, 6:30 PM IST

ਜਲੰਧਰ: ਪੰਜਾਬ ਵਿੱਚ 14 ਫਰਵਰੀ ਨੂੰ ਨਗਰ ਨਿਗਮ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਆਪਣੇ ਚੋਣ ਚਿੰਨ੍ਹ ਮਿਲ ਚੁੱਕੇ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਜਲੰਧਰ ਵਿੱਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਵਿੱਚ ਚੋਣਾਂ ਹੋਣੀਆਂ ਹਨ। ਚੋਣਾਂ ਨੂੰ ਲੈ ਕੇ ਈਟੀਵੀ ਭਾਰਤ ਨੇ ਜਲੰਧਰ ਦੇ ਅਲਾਵਲਪੁਰ ਨਗਰ ਕੌਂਸਲ ਇਲਾਕੇ ਦੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ।

ਵੇਖੋ ਵੀਡੀਓ

ਵਾਰਡ ਨੰ. 10 ਦੇ ਉਮੀਦਵਾਰ ਮਦਨ ਲਾਲ ਨੇ ਕਿਹਾ ਕਿ ਜਿਹੜੇ ਕੰਮ ਪਿਛਲੀ ਵਾਰ ਪੂਰੇ ਨਹੀਂ ਹੋ ਸਕੇ ਉਹ ਇਸ ਵਾਰ ਉਨ੍ਹਾਂ ਕੰਮਾਂ ਨੂੰ ਪੂਰਾ ਕਰਨਗੇ। ਉਹ ਆਪਣੇ ਕਾਰਜਕਾਲ ਵਿੱਚ ਸ਼ਹਿਰ ਵਿੱਚ ਪਾਰਕ, ਅਤੇ ਹੋਰ ਵੀ ਜ਼ਰੂਰੀ ਕੰਮ ਪੂਰੇ ਕਰਨਗੇ।

ਵਾਰਡ ਨੰ. 9 ਦੇ ਉਮੀਦਵਾਰ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਵਿੱਚ ਪਹਿਲ ਦੇ ਆਧਾਰ ਉੱਤੇ ਹਸਪਤਾਲ ਬਣਾਉਣਗੇ ਤੇ 24 ਘੰਟੇ ਲੋਕਾਂ ਨੂੰ ਡਾਕਟਰੀ ਸੇਵਾ ਮੁਹਈਆ ਕਰਵਾਉਣਗੇ।

ਸਥਾਨਕ ਵਾਸੀਆਂ ਨੇ ਕਿਹਾ ਕਿ ਉਹ ਵੋਟ ਉਸ ਉਮੀਦਵਾਰ ਨੂੰ ਹੀ ਪਾਉਣਗੇ ਜੋ ਸ਼ਹਿਰ ਦੇ ਵਿਕਾਸ ਦਾ ਕੰਮ ਕਰਨ ਵਾਲਾ ਹੋਵੇਗਾ। ਜੋ ਸ਼ਹਿਰ ਲਈ ਸੋਚੇਗਾ। ਉਸ ਨੂੰ ਹੀ ਉਹ ਆਪਣਾ ਵੋਟ ਦੇਣਗੇ।

Last Updated : Feb 8, 2021, 6:30 PM IST

ABOUT THE AUTHOR

...view details