ਪੰਜਾਬ

punjab

ETV Bharat / state

ਜਲੰਧਰ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਹਨੂਮਾਨ ਜੀ ਦੇ ਦਿਖੇ ਪੈਰਾਂ ਦੇ ਨਿਸ਼ਾਨ!

ਜਲੰਧਰ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਸਥਿਤ ਨਾਥਾਂ ਵਾਲੀ ਬਗੀਚੀ ਦੇ 2 ਸੋ ਸਾਲ ਪੁਰਾਣੇ ਅਖਾੜੇ ਵਿੱਚ ਅੱਜ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ ਹਨ। ਜੋ ਕਿ ਹਨੂਮਾਨ ਜੀ ਦੇ ਦੱਸੇ ਜਾ ਰਹੇ ਹਨ।

ਫ਼ੋਟੋ
ਫ਼ੋਟੋ

By

Published : Sep 14, 2020, 3:40 PM IST

ਜਲੰਧਰ: ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਸਥਿਤ ਨਾਥਾਂ ਵਾਲੀ ਬਗੀਚੀ ਵਿੱਚ 2 ਸੋ ਸਾਲ ਪੁਰਾਣੇ ਅਖਾੜੇ ਵਿੱਚ ਅੱਜ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ ਹਨ। ਪੁਜਾਰੀ ਇਨ੍ਹਾਂ ਪੈਰਾਂ ਦੇ ਨਿਸ਼ਾਨ ਨੂੰ ਹਨੂਮਾਨ ਜੀ ਦੇ ਦੱਸ ਰਹੇ ਹਨ। ਇਨ੍ਹਾਂ ਪੈਰਾਂ ਦੇ ਨਿਸ਼ਾਨ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਦੂਰ ਦੁਰਾਡੇ ਤੋਂ ਆ ਰਹੇ ਹਨ।

ਵੀਡੀਓ

ਪ੍ਰਾਚੀਨ ਸ਼ਿਵ ਮੰਦਰ ਦੇ ਮੌਜੂਦਾ ਪੁਜਾਰੀ ਨੇ ਕਿਹਾ ਕਿ ਉਨ੍ਹਾਂ ਨੇ ਬੀਤੀ ਰਾਤ ਨੂੰ ਮੰਦਰ ਦੇ ਅਖਾੜੇ ਦੇ ਗੇਟ ਨੂੰ ਬੰਦ ਕੀਤਾ ਸੀ। ਜਦੋਂ ਉਨ੍ਹਾਂ ਨੇ ਅੱਜ ਸਵੇਰੇ 4 ਵਜੇ ਮੰਦਰ ਤੇ ਅਖਾੜੇ ਦਾ ਗੇਟ ਖੋਲ੍ਹਿਆ ਤਾਂ ਉੱਥੇ ਇੱਕ ਤੋਂ ਡੇਢ ਫੁੱਟ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਬਣੇ ਹੋਏ ਸੀ ਜਿਸ ਨੂੰ ਦੇਖ ਕੇ ਉਹ ਆਪ ਹੈਰਾਨ ਹੋ ਗਏ। ਉਨ੍ਹਾਂ ਨੇ ਕਿਹਾ ਕਿ ਇਹ ਪੈਰਾਂ ਦੇ ਨਿਸ਼ਾਨ 15 ਦੇ ਕਰੀਬ ਹਨ।

ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਪੈਰਾਂ ਦੇ ਨਿਸ਼ਾਨ ਪੱਚੀ ਸਾਲ ਪਹਿਲਾਂ ਵੀ ਦੇਖਣ ਨੂੰ ਮਿਲੇ ਸੀ ਅਤੇ ਅੱਜ ਫਿਰ ਉਹੀ ਪੈਰਾਂ ਦੇ ਨਿਸ਼ਾਨ ਇਸ ਅਖਾੜੇ ਵਿੱਚ ਦੁਬਾਰਾ ਦੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਇਹ ਪੈਰਾਂ ਦੇ ਨਿਸ਼ਾਨ ਸ੍ਰੀ ਹਨੂਮਾਨ ਜੀ ਦੇ ਹਨ। ਉਨ੍ਹਾਂ ਕਿਹਾ ਕਿ ਹਨੂਮਾਨ ਜੀ ਦੇ ਪੈਰਾਂ ਦੇ ਨਿਸ਼ਾਨਾਂ ਦੀ ਪੂਜਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਲੋਕ ਇਸ ਨੂੰ ਦੇਖਣ ਲਈ ਦੂਰੋਂ ਦੂਰੋਂ ਆ ਰਹੇ ਹਨ।

ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਪਤਾ ਲਗਾ ਹੈ ਕਿ ਪ੍ਰਾਚੀਨ ਸ਼ਿਵ ਮੰਦਰ ਦੇ ਅਖਾੜੇ ਵਿੱਚ ਹਨੂਮਾਨ ਜੀ ਦੇ ਪੈਰਾਂ ਦੇ ਨਿਸ਼ਾਨ ਬਣੇ ਹੋਏ ਹਨ ਜਿਸ ਤੋਂ ਬਾਅਦ ਉਹ ਇਨ੍ਹਾਂ ਪੈਰਾਂ ਦੇ ਨਿਸ਼ਾਨ ਦੇ ਦਰਸ਼ਨ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਨੂਮਾਨ ਜੀ ਦੇ ਪੈਰਾਂ ਦੇ ਨਿਸ਼ਾਨ ਦੇ ਦਰਸ਼ਨ ਕਰਕੇ ਬਹੁਤ ਹੀ ਅਨੰਦ ਮਿਲਿਆ ਹੈ।

ਇਹ ਵੀ ਪੜ੍ਹੋ;ਮੁੰਬਈ ਤੋਂ ਪਰਤੀ ਕੰਗਨਾ, ਸ਼ਿਵ ਸੈਨਾ ਨੂੰ ਚੁਣੌਤੀ ਦਿੰਦੇ ਬੋਲੀ- ਮੈਨੂੰ ਕਮਜ਼ੋਰ ਨਾ ਸਮਝਣਾ

ABOUT THE AUTHOR

...view details