ਜਲੰਧਰ : ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਜਲੰਧਰ ਦੇ ਬਸਤੀ ਬਾਵਾ ਖੇਲ ਏਰੀਏ ਵਿਚ ਪੈਂਦੇ ਰਾਜਨਗਰ ਦੇ ਕਟਹਰਾ ਮੌਲੇ ਦੇਸ ਵੀ ਪੂਲ ਵਿੱਚ ਦੇਖਣ ਨੂੰ ਮਿਲਿਆ ਜਿਥੇ ਕਿ ਸਵਿਮਿੰਗ ਪੂਲ ਦੇ ਮਾਲਿਕ ਚੌਹਾਨ ਬੱਚਿਆਂ ਨੂੰ ਸਵੀਮਿੰਗ ਪੂਲ ਦੇ ਅੰਦਰ ਨਹਾਉਣ ਦੀ ਟਿਕਟ ਦੇ ਕੇ ਭੇਜ ਰਿਹਾ ਸੀ ਤਾਂ ਉਸੇ ਦੌਰਾਨ ਪੁਲਸ ਨੇ ਰੇਡ ਕੀਤੀ ਪੁਲਸ ਨੇ ਸ਼ਮੀਮ ਪੁਲ ਦੇ ਮਾਲਿਕ ਨੂੰ ਰਾਊਂਡਅਪ ਕਰ ਇੱਕ ਸੌ ਅਠਾਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ
ਲੌਕਡਾਊਨ ਦੇ ਨਿਯਮਾਂ ਦੀਆਂ ਉੱਡਾਈਆਂ ਧੱਜੀਆਂ - ਲਾਕਡਾਊਨ
ਪੰਜਾਬ ਭਰ ਵਿਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲਾਕਡਾਊਨ ਲਗਾਇਆ ਗਿਆ ਹੈ, ਉਥੇ ਹੀ ਜਲੰਧਰ ਵਿਚ ਬੱਚੇ ਸਵਿਮਿੰਗ ਪੂਲ ਦੇ ਅੰਦਰ ਨਹਾਉਂਦੇ ਨਜ਼ਰ ਆ ਰਹੇ ਹਨ। ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰਿਤ ਛਾਪੇਮਾਰੀ ਕੀਤੀ ਅਤੇ ਸਵਿਮਿੰਗ ਪੂਲ ਦੇ ਮਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਲਾਕਡਾਊਨ ਦੇ ਨਿਯਮਾਂ ਦੀਆਂ ਉੱਡਾਈਆਂ ਧੱਜੀਆਂ
ਦੱਸਦੇਈਏ ਕਿ ਪੰਜਾਬ ਵਿਚ ਕੋਰੋਨਾ ਦੇ ਕੇਸਾਂ ਵਿਚ ਲਗਾਤਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।ਸਿਹਤ ਵਿਭਾਗ ਦੀ ਹਦਾਇਤ ਹੈ ਕਿ ਘਰੋਂ ਬਾਹਰ ਨਿਕਲਣ ਸਮੇਂ ਹਮੇਸ਼ਾ ਮਾਸਕ ਪਹਿਣ ਕੇ ਨਿਕਲਣਾ ਚਾਹੀਦਾ ਹੈ।