ਜਲੰਧਰ:ਕੁਝ ਦਿਨ ਪਹਿਲਾਂ ਪਿੰਡ (Villagers) ਕੰਗ ਅਰਾਈਆਂ ਦੇ ਇੱਕ ਖੂਹ ਤੋਂ ਚੋਰੀ ਹੋਈਆਂ ਮੱਝਾਂ ਅਤੇ ਬਜੁਰਗ ਦੀ ਹੋਈ ਕੁੱਟਮਾਰ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਨੇ ਸਥਾਨਕ ਡੀ.ਐੱਸ.ਪੀ. ਦਫ਼ਤਰ (DSP Office) ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਧਰਨਾ ਕਾਰੀਆਂ ਨੇ ਚੋਰਾਂ ਨੂੰ ਫੜਨ ਦੀ ਮੰਗ ਕੀਤੀ। ਇਸ ਮੌਕੇ ਪਿੰਡ ਵਾਸੀਆ ਨੇ ਪੁਲਿਸ ‘ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਇਲਜ਼ਾਮ (Accusation) ਲਗਾਏ ਹਨ।
ਪੁਲਿਸ ਵੱਲੋਂ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਨਾ ਕਰਨ ‘ਤੇ ਗੁੱਸੇ ਵਿੱਚ ਆਏ ਪਿੰਡ ਵਾਸੀਆ ਨੇ ਪੁਲਿਸ ਪ੍ਰਸ਼ਾਸਨ (Police administration) ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜ਼ਖ਼ਮੀ (Injured) ਹੋਏ ਬਜੁਰਗ ਦਾ ਇਲਾਜ਼ ਵੀ ਧਰਨੇ ਵਾਲੇ ਸਥਾਨ ’ਤੇ ਚਲਦਾ ਰਿਹਾ ਅਤੇ ਇਨਸਾਫ ਨਾ ਮਿਲਣ ਤੱਕ ਪਿੰਡ ਵਾਸੀਆ ਵੱਲੋਂ ਪੁਲਿਸ (Police) ਪ੍ਰਸ਼ਾਸਨ ਖ਼ਿਲਾਫ਼ ਧਰਨਾ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ।
ਧਰਨੇ ਦੇ ਅਗਵਾਈ ਕਰ ਰਹੇ ਪਿੰਡ ਮੁੱਠਡਾ ਕਲਾਂ ਦੇ ਸਰਪੰਚ (Sarpanch) ਕਾਂਤੀ ਮੋਹਨ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ ਦੀ ਸਥਿਤੀ ਬਹੁਤ ਹੀ ਬਦਤਰ ਹੋ ਚੁੱਕੀ ਹੈ। ਜਿਸ ਕਰਕੇ ਲੁਟੇਰੇ ਸ਼ਰੇਆਮ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ।