ਪੰਜਾਬ

punjab

ETV Bharat / state

ਨਕੋਦਰ ਕਾਂਡ ਦੇ ਪੀੜਤਾਂ ਨੇ SIT ਬਣਾਉਣ ਦੀ ਕੀਤੀ ਮੰਗ - sit

ਨਕੋਦਰ ਵਿੱਚ ਸੰਨ 1986 ਨੂੰ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਚਲਾਈ ਗਈ ਗੋਲੀ ਵਿੱਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਵਲੋਂ ਜਲੰਧਰ ਵਿਖੇ ਇਨਸਾਫ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ।

Victims of Nakodar goli kand demand to formation of  sit
ਨਕੋਦਰ ਕਾਂਡ ਦੇ ਪੀੜਤਾਂ ਨੇ ਸਿਟ ਬਣਾਉਣ ਦੀ ਕੀਤੀ ਮੰਗ

By

Published : Feb 5, 2020, 10:18 PM IST

ਜਲੰਧਰ: ਨਕੋਦਰ ਵਿੱਚ ਸੰਨ 1986 ਨੂੰ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਚਲਾਈ ਗਈ ਗੋਲੀ ਵਿੱਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਵਲੋਂ ਜਲੰਧਰ ਵਿਖੇ ਇਨਸਾਫ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ।

2 ਫਰਵਰੀ 1986 ਨੂੰ ਨਕੋਦਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਗਾ ਕੇ ਕੀਤੀ ਗਈ ਬੇਅਦਬੀ ਅਤੇ ਇਸ ਬੇਅਦਬੀ ਦਾ ਵਿਰੋਧ ਕਰਦੇ ਹੋਏ ਲੋਕਾਂ 'ਤੇ ਪੁਲਿਸ ਵਲੋਂ ਚਲਾਈ ਗਈ ਗੋਲੀ ਵਿੱਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਵਲੋਂ ਜਲੰਧਰ ਵਿਖੇ ਵਿਰੋਧ ਪ੍ਰਦਰਸ਼ਨਕੀਤਾ ਗਿਆ।

ਨਕੋਦਰ ਕਾਂਡ ਦੇ ਪੀੜਤਾਂ ਨੇ ਸਿਟ ਬਣਾਉਣ ਦੀ ਕੀਤੀ ਮੰਗ

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ: ਮੁੱਖ ਗਵਾਹ ਦੀ ਮੌਤ ਤੋਂ ਬਾਅਦ 23 ਹੋਰ ਗਵਾਹ ਆਏ ਸਾਹਮਣੇ

ਪ੍ਰਦਰਸ਼ਨ ਕਰਦੇ ਹੋਏ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸਰਕਾਰ ਇਸ ਸਾਰੀ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰੇ। ਉਨ੍ਹਾਂ ਮੰਗ ਕੀਤੀ ਕਟ ਬੇਅਦਬੀ ਦੀ ਜਾਂਚ ਅਤੇ ਪੁਲਿਸ ਵਲੋਂ ਚਲਾਰੀ ਗਈ ਗੋਲੀ ਦੀ ਜਾਂਚ ਕੀਤੀ ਜਾਵੇ।
ਇਸ ਮੌਕੇ ਸ਼ਹੀਦ ਝਲਮਲ ਸਿੰਘ ਦੀ ਭੈਣ ਰਾਜਵਿੰਦਰ ਕੌਰ ਨੇ ਸਰਕਾਰ 'ਤੇ ਜਾਣਬੁੱਝ ਕੇ ਇਸ ਮਾਮਲੇ ਨੂੰ ਦਬਾਉਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਆਖਿਆ ਕਿ ਸਰਕਾਰ ਨਹੀਂ ਚਹੁੰਦੀ ਕਿ ਇਸ ਸਾਰੇ ਕਾਂਡ ਤੋਂ ਪਰਦਾ ਉੱਠ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ , ਸਾਨੂੰ ਸਿਰਫ ਦੋਸ਼ੀਆਂ ਦੇ ਖ਼ਿਲਾਫ ਕਾਰਵਾਈ ਚਾਹੀਦੀ ਹੈ।

ABOUT THE AUTHOR

...view details