ਫਗਵਾੜਾ: ਹੁਸ਼ਿਆਰਪੁਰ ਦੇ ਸੰਸਦ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਫਗਵਾੜਾ ਵਿਖੇ ਸਰਕਾਰੀ ਰੈਸਟ ਹਾਊਸ ਦੇ ਵਿੱਚ ਨਾਗਰਿਕਤਾ ਬਿੱਲ ਦੇ ਹੱਕ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਲੋਕਾਂ ਨੂੰ ਭੜਕਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਰਹੀ ਕਿਉਂਕਿ ਕਾਂਗਰਸ ਅਤੇ ਉਸ ਦੇ ਨਾਲ ਦੀ ਸਿਆਸੀ ਪਾਰਟੀਆਂ ਦੇ ਕੋਲ ਹੋਰ ਕੋਈ ਵੀ ਚੋਣ ਮੁੱਦਾ ਨਹੀਂ ਹੈ।
ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਲੋਕਾਂ ਨੂੰ ਭੜਕਾ ਰਹੀ ਕਾਂਗਰਸ: ਸੋਮ ਪ੍ਰਕਾਸ਼ - ਨਾਗਰਿਕਤਾ ਸੋਧ ਐਕਟ
ਨਾਗਰਿਕਤਾ ਸੋਧ ਐਕਟ ਦੇ ਹੱਕ 'ਚ ਹੁਸ਼ਿਰਆਪੁਰ ਦੇ ਸੰਸਦ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਲੋਕਾਂ ਨੂੰ ਭੜਕਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਰਹੀ।
![ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਲੋਕਾਂ ਨੂੰ ਭੜਕਾ ਰਹੀ ਕਾਂਗਰਸ: ਸੋਮ ਪ੍ਰਕਾਸ਼ Union Minister of State Press Conference on Citizenship Bill](https://etvbharatimages.akamaized.net/etvbharat/prod-images/768-512-5576206-thumbnail-3x2-pp.jpg)
ਫ਼ੋਟੋ
ਵੇਖੋ ਵੀਡੀਓ
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਿਆਸੀ ਪਾਰਟੀਆਂ ਨੇ ਨਾਗਰਿਕਤਾ ਬਿੱਲ ਦਾ ਵਿਰੋਧ ਕਰ ਦੇਸ਼ ਵਿੱਚ ਦੰਗਿਆਂ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਪਣੀ ਬੌਖਲਾਹਟ ਨੂੰ ਛੱਡ ਕੇ ਦੇਸ਼ ਹਿੱਤ ਦੇ ਵਿੱਚ ਕੰਮ ਕਰੇ ਤਾਂ ਜੋ ਦੇਸ਼ ਦਾ ਵਿਕਾਸ ਹੋ ਸਕੇ। ਸੋਮ ਪ੍ਰਕਾਸ਼ ਕੈਂਥ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੇ ਕੋਲ ਨਾਗਰਿਕਤਾ ਬਿੱਲ ਨੂੰ ਪਾਸ ਕਰਨ ਦਾ ਅਤੇ ਲਾਗੂ ਕਰਨ ਦਾ ਕੋਈ ਵੀ ਹੱਕ ਨਹੀਂ ਹੈ। ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ਦੇਸ਼ ਦੇ ਲੋਕਾਂ ਕੋਲ ਅਪੀਲ ਕਰਦੇ ਹਨ ਕਿ ਦੇਸ਼ ਦੇ ਵਿੱਚ ਸ਼ਾਂਤੀ ਬਣਾਏ ਰੱਖਣ।