ਪੰਜਾਬ

punjab

ETV Bharat / state

ਪਾਣੀ ਦੀ ਟੈਂਕੀ 'ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਟੈਂਕੀ ਉਤਾਰਿਆ ਗਿਆ - 3 ਵਿਸ਼ਿਆਂ ਦੇ ਨੋਟੀਫਿਕੇਸ਼ਨ

ਜਲੰਧਰ ਦੇ ਬੱਸ ਸਟੈਂਡ ਵਿਖੇ ਪਾਣੀ ਦੀ ਟੈਂਕੀ 'ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫ਼ਾਜ਼ਿਲਕਾ ਅਤੇ ਜਸਵੰਤ ਸਿੰਘ ਨੂੰ 74ਵੇਂ ਦਿਨ ਟੈਂਕੀ ਤੋਂ ਉਤਾਰਿਆ ਗਿਆ।

ਪਾਣੀ ਦੀ ਟੈਂਕੀ 'ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਟੈਂਕੀ ਉਤਾਰਿਆ ਗਿਆ
ਪਾਣੀ ਦੀ ਟੈਂਕੀ 'ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਟੈਂਕੀ ਉਤਾਰਿਆ ਗਿਆ

By

Published : Jan 10, 2022, 11:05 AM IST

ਜਲੰਧਰ:ਪੰਜਾਬ ਵਿੱਚ ਲਗਾਤਾਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਕਈ ਯਤਨ ਕੀਤੇ ਗਏ, ਇਸ ਤੋਂ ਇਲਾਵਾਂ ਪਾਣੀ ਵਾਲੀ ਟੈਂਕੀ 'ਤੇ ਵੀ ਬੇਰੁਜ਼ਗਾਰ ਅਧਿਆਪਕ ਸੰਘਰਸ਼ ਕਰ ਰਹੇ ਸਨ। ਜਿਸ ਤੋਂ ਬਾਅਦ ਜਲੰਧਰ ਦੇ ਬੱਸ ਸਟੈਂਡ ਵਿਖੇ ਟੈਂਕੀ 'ਤੇ ਸੰਘਰਸ਼ ਕਰ ਰਹੇ ਮੁਨੀਸ਼ ਫ਼ਾਜ਼ਿਲਕਾ ਅਤੇ ਜਸਵੰਤ ਸਿੰਘ ਨੂੰ 74ਵੇਂ ਦਿਨ ਟੈਂਕੀ ਤੋਂ ਉਤਾਰਿਆ ਗਿਆ।

ਜਿਸ ਦੇ ਚੱਲਦੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਹਮੇਸ਼ਾ ਪੰਜਾਬ 'ਤੇ ਰਾਜ ਕੀਤਾ। ਪਰ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਹ ਬੇਹੱਦ ਨਾਰਾਜ਼ ਹਨ ਅਤੇ ਜਿਸ ਤਰ੍ਹਾਂ ਬੇਰੁਜ਼ਗਾਰ ਅਧਿਆਪਕਾਂ 'ਤੇ ਡੰਡੇ ਬਰਸਾਏ ਗਏ। ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਵੋਟ ਨਾ ਪਾਈ ਜਾਵੇ।

ਦੱਸ ਦਈਏ ਕਿ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਕੁੱਲ 9 ਹਜ਼ਾਰ ਨੌਕਰੀਆਂ ਅਤੇ 3 ਵਿਸ਼ਿਆਂ ਦੇ ਨੋਟੀਫਿਕੇਸ਼ਨ ਕਰਨ ਸਬੰਧੀ ਪੰਜਾਬ ਸਰਕਾਰ ਖਿਲਾਫ਼ ਧਰਨਾ ਚੱਲ ਰਿਹਾ ਸੀ, ਪਰ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਕੁੱਲ 9 ਹਜ਼ਾਰ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਨਹੀਂ ਕੀਤੇ ਗਏ। ਜੇਕਰ ਜਾਰੀ ਵੀ ਕੀਤੇ ਤਾਂ ਇਹ ਨੋਟੀਫਿਕੇਸ਼ਨ 16 ਦਸੰਬਰ ਨੂੰ ਜਾਰੀ ਕੀਤਾ ਗਿਆ, ਪਰ ਉਸ ਨੂੰ ਸਾਈਡ 'ਤੇ ਅਪਲੋਡ ਨਹੀਂ ਕੀਤਾ ਗਿਆ ਤੇ ਚੋਣ ਜ਼ਾਬਤਾ ਲੱਗਣ ਤੋਂ ਕੁੱਝ ਸਮੇਂ ਪਹਿਲਾਂ ਹੀ ਇਨ੍ਹਾਂ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਦੇ ਵਿੱਚ ਕੀ ਸਿਰਫ਼ 1407 ਪੋਸਟਾਂ ਹੀ ਜਾਰੀ ਕੀਤੀਆਂ ਗਈਆਂ ਹਨ।

ਪਾਣੀ ਦੀ ਟੈਂਕੀ 'ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਟੈਂਕੀ ਉਤਾਰਿਆ ਗਿਆ

ਜਿਸ ਕਰਕੇ ਬੇਰੁਜ਼ਗਾਰ ਅਧਿਆਪਕਾਂ ਵਿੱਚ ਅਜੇ ਵੀ ਪੰਜਾਬ ਸਰਕਾਰ ਖਿਲਾਫ਼ ਰੋਸ ਹੈ। ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਇਸ ਮਾੜੀ ਨੀਤੀਆਂ ਕਰਕੇ ਇਸ ਵਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣਨ ਦੇਣਗੇ।

ਇਹ ਵੀ ਪੜੋ:ਵਿਧਾਨ ਸਭਾ ਚੋਣਾਂ 2022: ਡੇਰਾ ਵੋਟਰਾਂ 'ਤੇ ਸਿਆਸਤਦਾਨਾਂ ਦੀ ਟੇਕ

ABOUT THE AUTHOR

...view details