ਪੰਜਾਬ

punjab

ETV Bharat / state

ਬੇਰੁਜ਼ਗਾਰੀ ਦੇ ਚੱਲਦੇ ਆਟੋ ਰਿਕਸ਼ਾ ਚਾਲਕ ਨੇ ਕੀਤੀ ਖੁਦਕੁਸ਼ੀ - ਜਲੰਧਰ

ਜਲੰਧਰ 'ਚ ਇੱਕ ਆਟੋ ਰਿਕਸ਼ਾ ਚਾਲਕ ਨੇ ਰੇਲਵੇ ਲਾਈਨ 'ਤੇ ਤਣਾਅ ਵਿੱਚ ਆਕੇ ਆਤਮ ਹੱਤਿਆ ਕਰ ਲਈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਜਨਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।

ਬੇਰੁਜ਼ਗਾਰੀ ਦੇ ਚੱਲਦੇ ਆਟੋ ਰਿਕਸ਼ਾ ਚਾਲਕ ਨੇ ਤਣਾਅ ਵਿੱਚ ਆਕੇ ਕੀਤੀ ਖੁਦਕੁਸ਼ੀ
ਬੇਰੁਜ਼ਗਾਰੀ ਦੇ ਚੱਲਦੇ ਆਟੋ ਰਿਕਸ਼ਾ ਚਾਲਕ ਨੇ ਤਣਾਅ ਵਿੱਚ ਆਕੇ ਕੀਤੀ ਖੁਦਕੁਸ਼ੀ

By

Published : Jun 14, 2020, 3:18 PM IST

ਜਲੰਧਰ: ਮਕਸੂਦਾ ਡੀਏਵੀ ਕਾਲਜ ਕੋਲ ਰੇਲਵੇ ਲਾਈਨ 'ਤੇ ਇੱਕ ਵਿਅਕਤੀ ਨੇ ਆਤਮਹੱਤਿਆ ਕਰ ਲਈ। ਮੌਕੇ 'ਤੇ ਪੁੱਜੇ ਏ.ਐਸ.ਆਈ. ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮਨੋਜ ਕੁਮਾਰ ਦੇ ਰੂਪ ਵਿੱਚ ਹੋਈ ਹੈ।

ਬੇਰੁਜ਼ਗਾਰੀ ਦੇ ਚੱਲਦੇ ਆਟੋ ਰਿਕਸ਼ਾ ਚਾਲਕ ਨੇ ਤਣਾਅ ਵਿੱਚ ਆਕੇ ਕੀਤੀ ਖੁਦਕੁਸ਼ੀ

ਮਨੋਜ ਕੁਮਾਰ ਨਾਲ ਕੰਮ ਕਰਨ ਵਾਲੇ ਰਵੀ ਸਭਰਵਾਲ ਨੇ ਦੱਸਿਆ ਕਿ ਮਨੋਜ ਨੇ ਆਟੋ ਰਿਕਸ਼ਾ ਦਾ ਕੰਮ ਕਰਦਾ ਸੀ ਅਤੇ ਕੰਮਕਾਜ ਨਾ ਹੋਣ ਕਾਰਨ ਉਸਨੇ ਡਿਪ੍ਰੈਸ਼ਨ ਦੇ ਚੱਲਦੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਕੋਰੋਨਾ ਦੀ ਬਜਾਏ ਭੁੱਖ ਅਤੇ ਬੇਰੁਜ਼ਗਾਰੀ ਨਾਲ ਮਰ ਰਹੇ ਹਨ।

ਉਨ੍ਹਾਂ ਸਰਕਾਰ ਨੂੰ ਇਸ ਗੰਭੀਰ ਮੁੱਦੇ ਬਾਰੇ ਸੋਚਣਾ ਦੀ ਅਪੀਲ ਕੀਤੀ ਅਤੇ ਇਸ ਦਾ ਕੋਈ ਹੱਲ ਕੱਢਣ ਲਈ ਕਿਹਾ ਤਾਂ ਜੋ ਅਜਿਹੀਆਂ ਘਟਨਾਵਾਂ ਸਾਹਮਣੇ ਨਾ ਆਉਣ। ਉਥੇ ਹੀ ਮ੍ਰਿਤਕ ਦੇ ਪੁੱਤਰ ਅਜੇ ਦਾ ਕਹਿਣਾ ਹੈ ਕਿ ਉਸਦੇ ਪਿਤਾ ਲਗਭਗ 15-16 ਸਾਲ ਤੋਂ ਅਲੱਗ ਰਹਿ ਰਹੇ ਸੀ।

ਫਿਲਹਾਲ ਪੁਲਸ ਨੇ ਮ੍ਰਿਤਕ ਦੇਹ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਿਜਵਾ ਦਿੱਤੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਜਨਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ।

ABOUT THE AUTHOR

...view details