ਜਲੰਧਰ: ਜਲੰਧਰ ਦੇ ਪਠਾਨਕੋਟ ਦੇ ਰੋਡ 'ਤੇ ਨੂਰਪੁਰ ਪਿੰਡ ਦੇ ਨੇੜੇ ਇੱਕ ਬੇਕਾਬੂ ਟਰੱਕ ਨੇ ਰੇਲਿੰਗ ਤੋੜ ਕੇ ਦੂਜੀ ਸਾਈਡ ਤੋਂ ਆ ਰਹੀ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਾਰ ਅਤੇ ਟਰੱਕ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਗਨੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨੇ ਕਾਰ ਨੂੰ ਰੌਂਗ ਸਾਈਡ 'ਤੇ ਆ ਕੇ ਟੱਕਰ ਮਾਰੀ ਹੈ ਉਸ ਵਿੱਚ ਤਿੰਨ ਮਹਿਲਾਵਾਂ ਵੀ ਸਵਾਰ ਸਨ, ਜਿਨ੍ਹਾਂ ਬਾਰੇ ਪੁਲਿਸ ਹਾਲੇ ਛਾਣਬੀਨ ਕਰ ਰਹੀ ਹੈ। ਫਿਲਹਾਲ ਮੌਕੇ 'ਤੇ ਪਹੁੰਚੀ ਜਲੰਧਰ ਦੇ ਅੱਠ ਨੰਬਰ ਥਾਣੇ ਦੀ ਪੁਲਿਸ ਕਾਰ ਦੇ ਡਰਾਈਵਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕਰ ਰਹੀ ਹੈ।