ਪੰਜਾਬ

punjab

ਦੁਕਾਨ 'ਤੇ ਕੱਪੜੇ ਲੈਣ ਆਏ ਨੌਜਵਾਨ ਮਾਲਕ ਤੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ

ਸ਼ਹਿਰ ਦੇ ਪੀਪੀਆਰ ਮਾਲ ਮਾਰਕੀਟ ’ਚ ਰੈਡੀਮੇਡ ਕੱਪੜੇ ਦੀ ਦੁਕਾਨ ‘ਤੇ ਆਏ ਦੋ ਨੌਜਵਾਨਾਂ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ। ਪਰ ਜਦੋਂ ਬਾਜ਼ਾਰ ’ਚ ਇਕੱਠ ਵਧਣ ਲੱਗਿਆ ਤਾਂ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।

By

Published : Feb 16, 2021, 7:07 PM IST

Published : Feb 16, 2021, 7:07 PM IST

ਤਸਵੀਰ
ਤਸਵੀਰ

ਜਲੰਧਰ: ਸ਼ਹਿਰ ਦੇ ਪੀਪੀਆਰ ਮਾਲ ਮਾਰਕੀਟ ’ਚ ਰੇਡੀਮੇਡ ਕੱਪੜੇ ਦੀ ਦੁਕਾਨ ‘ਤੇ ਆਏ ਦੋ ਨੌਜਵਾਨਾਂ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਕੀਤੀ ਗਈ। ਪਰ ਜਦੋਂ ਬਾਜ਼ਾਰ ’ਚ ਇਕੱਠ ਵਧਣ ਲੱਗਿਆ ਤਾਂ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮੌਕੇ ਦੁਕਾਨਦਾਰ ਨੇ ਦੋਸ਼ ਲਾਇਆ ਕਿ ਹਮਲਾਵਰ ਨੌਜਵਾਨ ਜਾਂਦੇ-ਜਾਂਦੇ ਉਸਦੇ ਗਲੇ ਵਿਚੋਂ ਸੋਨੇ ਦੀ ਚੈਨ ਖੋਹ ਕੇ ਲੈ ਗਏ।

ਨੌਜਵਾਨਾਂ ਵੱਲੋਂ ਦੁਕਾਨਦਾਰ ਨਾਲ ਕੀਤੀ ਕੁੱਟਮਾਰ ਦੀ ਇਹ ਸਾਰੀ ਵਾਰਦਾਤ ਨੂੰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਦੁਕਾਨ 'ਤੇ ਕੱਪੜੇ ਲੈਣ ਆਏ ਨੌਜਵਾਨ ਮਾਲਕ ਤੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਪੀਪੀਆਰ ਮਾਲ ਮਾਰਕੀਟ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ‘ਤੇ ਕੱਪੜੇ ਲੈਣ ਆਏ ਸਨ। ਇਸ ਘਟਨਾ ਦੇ ਸੰਬੰਧ ਵਿੱਚ ਦੁਕਾਨਦਾਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਦੋ ਨੌਜਵਾਨਾਂ ਨੇ ਉਸਦੀ ਦੁਕਾਨ ’ਤੇ ਆ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਜਾਂਦੇ-ਜਾਂਦੇ ਹਮਲਾਵਰ ਉਸਦੀ ਸੋਨੇ ਦੀ ਚੈਨ ਖੋਹ ਕੇ ਲੈ ਗਏ।

ਘਟਨਾ ਵਾਲੀ ਥਾਂ ’ਤੇ ਪਹੁੰਚੀ ਪੁਲਿਸ ਜਾਂਚ ਟੀਮ ਵੱਲੋਂ ਸੀਸੀਟੀਵੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਹਮਲਾਵਰਾਂ ’ਤੇ ਕਾਨੂੰਨ ਤਹਿਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ।

ABOUT THE AUTHOR

...view details