ਪੰਜਾਬ

punjab

ETV Bharat / state

ਦਿਨਦਿਹਾੜੇ ਤਿੰਨ ਮਹਿਲਾਵਾਂ ਲੁੱਟ ਦਾ ਸ਼ਿਕਾਰ - ਬੇਖੌਫ ਲੁਟੇਰੇ

ਸੂਬੇ ’ਚ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਥਾਂ-ਥਾਂ ’ਤੇ ਨਾਕਾਬੰਦੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਬੇਖੌਫ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਕਸਬਾ ਗੁਰਾਇਆ ਦੇ ਨੇੜੇ ਪਿੰਡ ਬੀੜ ਬੰਸੀਆਂ ਦੇ ਕੋਲ ਲੁਟੇਰੇ ਤਿੰਨ ਔਰਤਾਂ ਨੂੰ ਲੁੱਟ ਕੇ ਫਰਾਰ ਹੋ ਗਏ।

ਦਿਨਦਿਹਾੜੇ ਲੁਟੇਰਿਆ ਨੇ ਤਿੰਨ ਮਹਿਲਾਵਾਂ ਨੂੰ ਬਣਾਇਆ ਲੁੱਟ ਦਾ ਸ਼ਿਕਾਰ
ਦਿਨਦਿਹਾੜੇ ਲੁਟੇਰਿਆ ਨੇ ਤਿੰਨ ਮਹਿਲਾਵਾਂ ਨੂੰ ਬਣਾਇਆ ਲੁੱਟ ਦਾ ਸ਼ਿਕਾਰ

By

Published : May 1, 2021, 3:53 PM IST

ਜਲੰਧਰ: ਸੂਬੇ ’ਚ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਥਾਂ-ਥਾਂ ’ਤੇ ਨਾਕਾਬੰਦੀ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਬੇਖੌਫ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਕਸਬਾ ਗੁਰਾਇਆ ਦੇ ਨੇੜੇ ਪਿੰਡ ਬੀੜ ਬੰਸੀਆਂ ਦੇ ਕੋਲ ਲੁਟੇਰੇ ਤਿੰਨ ਔਰਤਾਂ ਨੂੰ ਲੁੱਟ ਕੇ ਫਰਾਰ ਹੋ ਗਏ।

ਮਿਲੀ ਜਾਣਕਾਰੀ ਮੁਤਾਬਿਕ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤਿੰਨ ਮਹਿਲਾ ਜੋ ਕਿ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਬੋਪਾਰਾਏ ਤੋਂ ਪਿੰਡ ਦਾਰਾਪੁਰ ਵੱਲ ਨੂੰ ਜਾ ਰਹੀਆਂ ਸੀ। ਜਦੋਂ ਉਹ ਬੀੜ ਬੰਸੀਆਂ ਦੇ ਨੇੜੇ ਅਮਰੂਦਾਂ ਵਾਲੇ ਬਾਗ ਦੇ ਕੋਲ ਪਹੁੰਚੀਆਂ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ’ਤੇ ਦਾਤਰ ਦੀ ਨੋਕ ਤੇ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਪੀੜਤਾਂ ਔਰਤਾਂ ਨੇ ਪੁਲਿਸ ਨੂੰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਾਇਆ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨੋਂ ਔਰਤਾਂ ਦੇ ਬਿਆਨਾਂ ਦੇ ਆਧਾਰ ਤੇ ਦੋ ਅਣਪਛਾਤੇ ਲੁਟੇਰਿਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details