ਜਲੰਧਰ: ਕਸਬਾ ਗੁਰਾਇਆ ਵਿਖੇ ਪਿੰਡ ਢੇਸੀਆਂ ਤੋਂ ਘੜੁੱਕਾ ਨੂੰ ਜਾਂਦੀ ਨਹਿਰ ਉੱਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੜਕ ਹਾਦਸੇ ਵਿੱਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ ਜੋ ਕਿ ਜ਼ੇਰੇ ਇਲਾਜ ਹੈ।
ਭਿਆਨਕ ਸੜਕ ਹਾਦਸੇ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ
ਜਲੰਧਰ ਦੇ ਕਸਬਾ ਗੁਰਾਇਆ ਵਿਖੇ ਪਿੰਡ ਢੇਸੀਆਂ ਤੋਂ ਘੜੁੱਕਾ ਨੂੰ ਜਾਂਦੀ ਨਹਿਰ ਉੱਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਹਾਦਸੇ ਸਬੰਧੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਨੂੰ ਤਿੰਨ ਪ੍ਰਵਾਸੀ ਮਜ਼ਦੂਰ ਇੱਕ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਢੇਸੀਆਂ ਤੋਂ ਘੜੁੱਕਾ ਪਿੰਡ ਵੱਲ ਜਾ ਰਹੇ ਸਨ ਅਤੇ ਇਹ ਤਿੰਨੋਂ ਨੌਜਵਾਨ ਨਸ਼ੇ ਦੀ ਹਾਲਾਤ ਵਿੱਚ ਸਨ। ਉਨ੍ਹਾਂ ਕਿਹਾ ਕਿ ਘੜੁੱਕਾ ਨੂੰ ਜਾਂਦੀ ਨਹਿਰ ਉੱਤੇ ਉਨ੍ਹਾਂ ਦੇ ਮੋਟਰਸਾਈਕਲ ਦੀ ਦਰਖ਼ਤ ਹੇਠ ਆਏ ਜੰਗਲਾਤ ਵਿਭਾਗ ਦੀ ਟਰਾਲੀ ਨਾਲ ਟੱਕਰ ਹੋ ਗਈ। ਇਸ ਟੱਕਰ ਵਿੱਚ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ਼ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਜੋਖ਼ਮ ਲਾਲ ਪੁੱਤਰ ਜੁਗਲ ਸੋਨੀ ਅਤੇ ਛੋਟੇ ਲਾਲ ਪੁੱਤਰ ਬਾਬੂ ਲਾਲ ਵਜੋਂ ਹੋਈ ਹੈ। ਜ਼ਖ਼ਮੀ ਦਾ ਨਾਂਅ ਰੋਹਿਤ ਹੈ। ਉਨ੍ਹਾਂ ਦੱਸਿਆ ਕਿ ਤਿੰਨ ਪ੍ਰਵਾਸੀ ਮਜ਼ਦੂਰ ਬਿਹਾਰ ਦੇ ਪਿੰਡ ਭੂਪਤਪੁਰ ਜ਼ਿਲ੍ਹਾ ਮੌਤਹਾਰੀਨ ਨਦਕਾਨੀ ਦੇ ਦੱਸੇ ਜਾ ਰਹੇ ਹਨ, ਜੋ ਕਿ ਘੜੁੱਕਾ ਪਿੰਡ ਵਿਖੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ। ਪੁਲਿਸ ਵੱਲੋਂ ਦੋਨਾਂ ਮਜ਼ਦੂਰਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।