ਜਲੰਧਰ: ਮਕਸੂਦਾਂ ਦੇ ਕੋਲ ਪੈਂਦੇ ਗਰੇਟਰ ਕੈਲਾਸ਼ ਵਿੱਚ ਮੰਗਲਵਾਰ ਸਵੇਰੇ ਡਬਲ ਮਰਡਰ ਹੋ ਗਿਆ ਹੈ, ਉੱਥੇ ਇਕ ਨਿਰਮਾਣ ਅਧੀਨ ਕੋਠੀ ਵਿੱਚ ਦੋ ਮਜ਼ਦੂਰਾਂ ਦੀ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਹਿਚਾਣ ਕੋਮਲ ਅਤੇ ਰਾਮ ਦੇ ਰੂਪ ਵਿੱਚ ਹੋਈ ਹੈ। ਦੋਨਾਂ ਦੇ ਸਿਰ ’ਤੇ ਸਿਰ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ। ਸੂਚਨਾ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦੇ ਮੁਤਾਬਕ ਮੰਗਲਵਾਰ ਸਵੇਰੇ ਕੋਠੀ ਦੇ ਵਿੱਚ ਆਏ ਹੋਰ ਮਜ਼ਦੂਰਾਂ ਨੇ ਦੋਨਾਂ ਦੀਆਂ ਲਾਸ਼ਾਂ ਨੂੰ ਖੂਨ ਨਾਲ ਲੱਥਪੱਥ ਦੇਖਿਆ, ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੌਕੇ 'ਤੇ ਪੁੱਜੀ ਅਤੇ ਜਾਂਚ ਅਰੰਭ ਦਿੱਤੀ।
ਜਲੰਧਰ ’ਚ ਦੋ ਪ੍ਰਵਾਸੀ ਮਜ਼ਦੂਰਾਂ ਦਾ ਬੇਰਹਿਮੀ ਨਾਲ ਕਤਲ ਇਸ ਵਾਰਦਾਤ ਬਾਰੇ ਇਲਾਕੇ ਦੀ ਕੌਂਸਲਰ ਦੇ ਪਤੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਰੁਟੀਨ ਵਿਚ ਸੈਰ ਕਰਨ ਲਈ ਜਾਂਦੇ ਹਨ ਜਿੱਦਾਂ ਹੀ ਉਹ ਘਰ ਪਹੁੰਚੇ ਤਾਂ ਲੇਬਰ ਦੇ ਆਦਮੀ ਉਨ੍ਹਾਂ ਦੇ ਕੋਲ ਆਏ ਅਤੇ ਬੋਲੇ ਕਿ ਬਿਲਡਿੰਗ ’ਚ ਦੋ ਮਜ਼ਦੂਰਾਂ ਦਾ ਕਤਲ ਹੋ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਪੁਲਿਸ ਜਾਂਚ ਕਰ ਰਹੀ ਹੈ।
ਕੋਠੀ ਬਣਾਉਣ ਵਾਲੇ ਠੇਕੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸਵੇਰੇ ਨੌਂ ਵਜੇ ਦੇ ਕਰੀਬ ਲੇਬਰ ਦੇ ਆਦਮੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਕੋਠੀ ਅੰਦਰ ਦੋ ਮਜਦੂਰਾਂ ਦਾ ਕਤਲ ਹੋਇਆ ਪਿਆ ਹੈ। ਠੇਕੇਦਾਰ ਪ੍ਰਦੀਪ ਨੇ ਮ੍ਰਿਤਕਾਂ ਬਾਰੇ ਦੱਸਿਆ ਕਿ ਦੋਨੋਂ ਛਤੀਸਗੜ੍ਹ ਦੇ ਰਹਿਣ ਵਾਲੇ ਹਨ।
ਇਸ ਮਾਮਲੇ ਵਿਚ ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਕੋਠੀ ਬਣਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਇਹ ਵਿਅਕਤੀ ਇਸ ਕੋਠੀ ਵਿੱਚ ਰਹਿ ਰਹੇ ਸਨ। ਏਸੀਪੀ ਨੇ ਦੱਸਿਆ ਕਿ ਫਿਲਹਾਲ ਆਸ ਪਾਸ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰਨ ਉਪਰੰਤ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।