ਜਲੰਧਰ : ਜਲੰਧਰ (Jalandhar) ਦੇ ਕਸਬਾ ਫਿਲੌਰ ਦੇ ਜੀਟੀ ਰੋਡ ਹਾਈਵੇ (Phillaur's GT Road Highway) 'ਤੇ ਸਵੇਰੇ ਦੋ ਕਾਰਾਂ ਵਿਚ ਆਪਸ 'ਚ ਜ਼ਬਰਦਸਤ ਟੱਕਰ ਹੋਣ ਕਾਰਨ ਤਿੰਨ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਿਲੌਰ (Civil Hospital Phillaur) ਵਿੱਚ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮੌਕੇ 'ਤੇ ਇਸ ਦੀ ਜਾਣਕਾਰੀ ਫਿਲੌਰ ਪੁਲੀਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਵੇਰਵਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਕਾਰਾਂ ਦੀ ਅਚਾਨਕ ਹੀ ਟੱਕਰ ਹੋ ਗਈ, ਜਿਸ ਵਿੱਚ ਤਿੰਨ ਯੁਵਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਦੋਵੇ ਕਾਰਾਂ ਦੇ ਪਰਖੱਚੇ ਉੱਡ ਗਏ।
ਦੱਸ ਦੇਈਏ ਕਿ ਇੱਕ ਕਾਰ ਵਿੱਚ ਕਿ ਦੋ ਪੁਲਿਸ ਮੁਲਾਜ਼ਮ ਯੁਵਰਾਜ ਅਤੇ ਸਤਪਾਲ ਸਵਾਰ ਸਨ, ਜੋ ਕਿ ਫਿਲੌਰ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ ਅਤੇ ਦੂਜੀ ਕਾਰ ਵਿੱਚ ਸਵਾਰ ਰਾਜ ਕੁਮਾਰ ਸੀ, ਜੋ ਕਿ ਲੁਧਿਆਣੇ ਤੋਂ ਪਠਾਨਕੋਟ (Ludhiana to Pathankot) ਵੱਲ ਨੂੰ ਜਾ ਰਿਹਾ ਸੀ।