ਜਲੰਧਰ: ਬੀਤੇ ਦਿਨੀਂ ਹੀ ਪੰਜਾਬ ਦੀ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬੀ ਸਾਹਿਤਕਾਰ ਜਗਤ ਨੂੰ ਇੱਕ ਵੱਡਾ ਝਟਕਾ ਲਗਇਆ ਹੈ। ਪਿਛਲੇ ਦੋ ਦਿਨਾਂ ਵਿੱਚ ਪੰਜਾਬ ਦੀ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੇ ਦੇਹਾਂਤ ਤੋਂ ਬਾਅਦ ਪੂਰਾ ਸਾਹਿਤ ਜਗਤ ਦੁੱਖ ਪ੍ਰਗਟਾ ਰਿਹਾ ਹੈ।
ਹੋਰ ਪੜ੍ਹੋ: ਕੁਨਾਲ ਕਾਮਰਾ ਨੇ ਭੇਜਿਆ ਇੰਡੀਗੋ ਨੂੰ ਨੋਟਿਸ, ਮੁਆਫ਼ੀਨਾਮੇ ਤੇ ਹਰਜਾਨੇ ਦੀ ਕੀਤੀ ਮੰਗ
ਜ਼ਿਕਰਯੋਗ ਹੈ ਕਿ ਪੰਜਾਬੀ ਸਾਹਿਤ ਦੇ ਇਹ ਦੋ ਹੀਰੇ ਪੂਰੀ ਦੁਨੀਆ ਵਿੱਚ ਆਪਣੀਆਂ ਰਚਨਾਵਾਂ ਅਤੇ ਲੇਖਾਂ ਕਰਕੇ ਜਾਣੇ ਜਾਂਦੇ ਸਨ ਅਤੇ ਇਨ੍ਹਾਂ ਦੇ ਲਿਖੇ ਹੋਏ ਲੇਖ ਤੇ ਰਚਨਾਵਾਂ ਸਮੂਹ ਪੰਜਾਬੀ ਜਗਤ ਵਿੱਚ ਖੂਬ ਮਸ਼ਹੂਰ ਹਨ। ਇਸ ਮੌਕੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਕਿਹਾ ਕਿ ਦਲੀਪ ਕੌਰ ਟਿਵਾਣਾ ਵਰਗੀ ਲੇਖਿਕਾ ਨੇ ਔਰਤਾਂ ਦੀ ਸਥਿਤੀ ਨੂੰ ਆਪਣੀਆਂ ਰਚਨਾਵਾਂ ਰਾਹੀ ਪੇਸ਼ ਕੀਤਾ ਹੈ। ਉਹ ਪੰਜਾਬੀ ਸਾਹਿਤ ਨੂੰ ਨਾਹ ਪੂਰਾ ਹੋਣ ਵਾਲਾ ਘਾਟਾ ਦੇ ਗਏ ਹਨ।
ਇਸ ਤੋਂ ਇਲਾਵਾ ਪੰਜਾਬੀ ਜ੍ਰਗਤੀ ਮੰਚ ਦੇ ਜਨਰਲ ਸੈਕਟਰੀ ਨੇ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਜ਼ਿੰਦਗੀ ਦੇ ਜਥਾਰਥ ਨੂੰ ਪਕੜਣ ਦਾ ਯਤਨ ਕਰਦੀ ਰਹਿੰਦੀ ਸੀ ਤੇ ਦੋਵਾਂ ਸਾਹਿਤਕਾਰਾਂ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਹੈ। ਹਾਲਾਂਕਿ ਇਹ ਦੋ ਰੂਹਾਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਇਨ੍ਹਾਂ ਦੀ ਸੋਚ ਇਨ੍ਹਾਂ ਦੇ ਸਾਹਿਤ ਅਤੇ ਕਿਤਾਬਾਂ ਦੇ ਜ਼ਰੀਏ ਸਾਡੇ ਜ਼ਹਿਨ ਵਿੱਚ ਹਮੇਸ਼ਾ ਤਾਜ਼ਾ ਰਹੇਗੀ।