ਪੰਜਾਬ

punjab

ETV Bharat / state

ਟਰਾਂਸਪੋਰਟਰਾਂ ਨੇ ਮਨਾਇਆ ਕਾਲਾ ਦਿਵਸ - ਕਾਲਾ ਦਿਵਸ

ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਦੇਖਦੇ ਹੋਏ ਆਲ ਇੰਡੀਆ ਮੋਟਰ ਕਾਂਗਰਸ ਪ੍ਰਧਾਨ ਜਗਦੀਸ਼ ਸਿੰਘ ਕੰਬੋਜ ਦੀ ਅਗਵਾਈ 'ਚ ਉਨ੍ਹਾਂ ਦੇ ਮੈਂਬਰਾਂ ਨੇ ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਨੂੰ ਇਕ ਮੰਗ ਪੱਤਰ ਸੌਂਪਿਆ।

ਟਰਾਂਸਪੋਰਟਰਾਂ ਨੇ ਮਨਾਇਆ ਕਾਲਾ ਦਿਵਸ
ਟਰਾਂਸਪੋਰਟਰਾਂ ਨੇ ਮਨਾਇਆ ਕਾਲਾ ਦਿਵਸ

By

Published : Jun 29, 2021, 12:10 PM IST

ਜਲੰਧਰ:ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਦੇਖਦੇ ਹੋਏ ਆਲ ਇੰਡੀਆ ਮੋਟਰ ਕਾਂਗਰਸ ਪ੍ਰਧਾਨ ਜਗਦੀਸ਼ ਸਿੰਘ ਕੰਬੋਜ ਦੀ ਅਗਵਾਈ 'ਚ ਉਨ੍ਹਾਂ ਦੇ ਮੈਂਬਰਾਂ ਨੇ ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਨੂੰ ਇਕ ਮੰਗ ਪੱਤਰ ਸੌਂਪਿਆ।

ਟਰਾਂਸਪੋਰਟਰਾਂ ਨੇ ਮਨਾਇਆ ਕਾਲਾ ਦਿਵਸ

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਕਰਕੇ ਟਰਾਂਸਪੋਰਟਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਪਿਛਲੇ ਕੁਝ ਸਮੇਂ ਵਿੱਚ ਕੋਰੋਨਾ ਕਰਕੇ ਉਹ ਭਾਰੀ ਨੁਕਸਾਨ ਝੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸੇ ਗੱਲ ਨੂੰ ਲੈ ਕੇ ਅੱਜ ਉਹਨਾਂ ਨੇ ਕਾਲਾ ਦਿਵਸ ਵੀ ਮਨਾਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਕਰਕੇ ਟਰਾਂਸਪੋਰਟ ਦਾ ਕੰਮ ਬਹੁਤ ਘੱਟ ਗਿਆ ਹੈ। ਜਿਸ ਕਰਕੇ ਟਰਾਂਸਪੋਰਟਰਾਂ ਨੂੰ ਆਪਣੇ ਘਰ ਦਾ ਖਰਚ ਅਤੇ ਗੱਡੀ ਦੀਆਂ ਕਿਸ਼ਤਾਂ ਦੇਣੀਆਂ ਵੀ ਮੁਸ਼ਕਿਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਬਾਰੇ ਕੋਈ ਸਖ਼ਤ ਕਦਮ ਨਾ ਉਠਾਇਆ ਤਾਂ ਉਹ ਆਪਣੇ ਟਰੱਕਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਦੇ ਕੇ ਹੜਤਾਲ ਤੇ ਚਲੇ ਜਾਣਗੇ।

ਇਹ ਵੀ ਪੜ੍ਹੋ:-ਅਸ਼ਵਨੀ ਸੇਖੜੀ ਨਹੀਂ ਹੋਏ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

ABOUT THE AUTHOR

...view details