ਪੰਜਾਬ

punjab

By

Published : Jun 10, 2020, 11:02 PM IST

ETV Bharat / state

ਟੈਕਸੀਆਂ ਨਾ ਚੱਲਣ ਕਰਕੇ ਟਾਇਰ ਕਾਰੋਬਾਰ ਦਾ ਪਹੀਆ ਰੁਕਿਆ

ਕੋਰੋਨਾ ਦੇ ਡਰ ਕਾਰਨ ਲੋਕ ਹੁਣ ਇੱਕ ਦੂਜੀ ਜਗ੍ਹਾ ਜਾਣ ਨੂੰ ਘੱਟ ਤਰਜੀਹ ਦੇ ਰਹੇ ਹਨ, ਜਿਸ ਕਾਰਨ ਟੈਕਸੀਆਂ ਨਾ ਚੱਲਣ ਕਾਰਨ ਟਾਇਰ ਕਾਰੋਬਾਰ ਵੀ ਠੱਪ ਹੋ ਰਹਿ ਗਿਆ ਹੈ।

ਜਲੰਧਰ ਦੇ ਸ਼ਾਸਤਰੀ ਮਾਰਕੀਟ
ਜਲੰਧਰ ਦੇ ਸ਼ਾਸਤਰੀ ਮਾਰਕੀਟ

ਜਲੰਧਰ: ਕੋਰੋਨਾ ਕਰਕੇ ਕੀਤੀ ਗਈ ਤਾਲਾਬੰਦੀ ਵਿੱਚ ਢਿੱਲ ਦਿੰਦਿਆਂ ਸਰਕਾਰ ਨੇ ਤਕਰੀਬਨ ਸਾਰੇ ਵਪਾਰਕ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਇਸ ਦੇ ਬਾਵਜੂਦ ਵੀ ਬਾਜ਼ਾਰਾਂ ਦੇ ਖੁੱਲ੍ਹੇ ਹੋਣ ਤੋਂ ਬਾਅਦ ਵੀ ਗ੍ਰਾਹਕ ਉੱਥੇ ਨਹੀਂ ਪਹੁੰਚ ਰਹੇ।

ਵੇਖੋ ਵੀਡੀਓ

ਕੁਝ ਅਜਿਹਾ ਹੀ ਹਾਲ ਜਲੰਧਰ ਦੇ ਸ਼ਾਸਤਰੀ ਮਾਰਕੀਟ ਵਿਖੇ ਟਾਇਰਾਂ ਦੀਆਂ ਦੁਕਾਨਾਂ ਦਾ ਹੈ। ਆਮ ਤੌਰ 'ਤੇ ਇਨ੍ਹਾਂ ਦਿਨਾਂ ਵਿੱਚ ਇਸ ਬਾਜ਼ਾਰਾਂ ਵਿੱਚ ਖੂਬ ਭੀੜ ਰਹਿੰਦੀ ਹੈ। ਲੇਕਿਨ ਹੁਣ ਇੱਥੇ ਕੁਝ ਲੋਕ ਹੀ ਆਪਣੀਆਂ ਗੱਡੀਆਂ ਨੂੰ ਟਾਇਰ ਪੁਆਉਣ ਆਉਂਦੇ ਰਹੇ।

ਟਾਇਰਾਂ ਦੀਆਂ ਦੁਕਾਨਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਦੁਕਾਨਾਂ ਤਾਂ ਖੁਲਵਾ ਦਿੱਤੀਆਂ ਹਨ ਪਰ ਇਹ ਬਾਜ਼ਾਰ ਮੁੱਖ ਰੂਪ ਨਾਲ ਟੈਕਸੀਆਂ ਨਾਲ ਜੁੜਿਆ ਹੋਇਆ ਹੈ ਅਤੇ ਟੈਕਸੀਆਂ ਦਾ ਕਾਰੋਬਾਰ ਬਿਲਕੁਲ ਠੱਪ ਹੋਣ ਕਰਕੇ ਟੈਕਸੀਆਂ ਚਲਾਉਣ ਵਾਲੇ ਲੋਕ ਇੱਥੇ ਨਹੀਂ ਆ ਰਹੇ। ਜਦਕਿ ਇਨ੍ਹਾਂ ਦਿਨਾਂ ਵਿੱਚ ਟੈਕਸੀਆਂ ਦਾ ਪੀਕ ਸੀਜ਼ਨ ਹੋਣ ਕਰਕੇ ਸਭ ਤੋਂ ਜ਼ਿਆਦਾ ਲੋਕ ਇੱਥੇ ਆਪਣੀਆਂ ਗੱਡੀਆਂ ਦੇ ਟਾਇਰਾਂ ਨੂੰ ਬਦਲਾਉਣ ਲਈ ਆਉਂਦੇ ਸੀ।

ਇਹ ਵੀ ਪੜੋ: ਕੀਟਨਾਸ਼ਕਾਂ 'ਤੇ ਬੈਨ ਨੂੰ ਲੈ ਕੇ ਬੋਲੇ ਕਿਸਾਨ, ਕਿਹਾ- ਸਰਕਾਰ ਕੱਢੇ ਕੋਈ ਰਾਹ, ਨਹੀਂ ਤਾਂ ਹੇਵੋਗਾ ਭਾਰੀ ਨੁਕਸਾਨ

ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਵਿੱਚ ਹਜ਼ਾਰ ਟੈਕਸੀਆਂ ਚੱਲਦੀਆਂ ਹਨ ਜੋ ਅੱਜ ਗੁਆਂਢੀ ਰਾਜਾਂ ਦੀਆਂ ਸ਼ਕਤੀ ਅਤੇ ਸਵਾਰੀਆਂ ਨਾ ਮਿਲਣ ਕਰਕੇ ਟੈਕਸੀ ਸਟੈਂਡਾਂ 'ਤੇ ਖੜ੍ਹੀਆਂ ਹਨ। ਟਾਇਰਾਂ ਦੀ ਇੱਕ ਦੁਕਾਨ ਦੇ ਮਾਲਕ ਪਰਮਿੰਦਰ ਸਿੰਘ ਕਾਲਾ ਨੇ ਕਿਹਾ ਕਿ ਇਹ ਬਾਜ਼ਾਰ ਤਾਂ ਖੁੱਲ੍ਹ ਗਿਆ ਹੈ ਲੇਕਿਨ ਇੱਥੇ ਆਮ ਦਿਨਾਂ ਵਾਂਗ ਕਾਰੋਬਾਰ ਨਜ਼ਰ ਨਹੀਂ ਆ ਰਿਹਾ। ਜਿਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ।

ABOUT THE AUTHOR

...view details