ਨਕੋਦਰ: ਜਲੰਧਰ-ਦਿਹਾਤੀ ਦੀ ਪੁਲਿਸ ਨੇ ਟਿੰਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡਬਲ ਮਰਡਰ ਕੇਸ ਨਕੋਦਰ ਦੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਟਿੰਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡਬਲ ਮਰਡਰ ਕੇਸ ਨਕੋਦਰ ਦੀ ਜਾਂਚ ਜਲੰਧਰ-ਦਿਹਾਤੀ ਦੀ ਪੁਲਿਸ ਵਲੋਂ ਟੈਕਨੀਕਲ ਅਤੇ ਫਰਾਂਸਿਕ ਢੰਗ ਨਾਲ CCTV ਫੁਟੇਜ ਅਤੇ ਹਿਊਮਨ ਸੋਰਸਾਂ ਰਾਹੀਂ ਕੀਤੀ ਗਈ। ਜਾਂਚ ਕਰਦੇ ਹੋਏ ਪਹਿਲਾਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਮੰਗਾ ਸਿੰਘ ਉਰਫ ਬਿੱਛੂ, ਕਮਲਦੀਪ ਸਿੰਘ ਉਰਫ ਪੱਪੀ ਉਰਫ ਦੀਪ ਅਤੇ ਖੁਸ਼ਕਰਨ ਸਿੰਘ ਉਰਫ ਫੌਜੀ, ਜੋ ਪੁਲਿਸ ਰਿਮਾਂਡ 'ਤੇ ਹਨ।
ਪੁੱਛਗਿਛ ਦੌਰਾਨ ਖੁਲਾਸੇ: ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਜਾਂਚ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ ਟਿੰਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ, ਪਰ 07-12-2122 ਨੂੰ ਗੋਲੀ ਸਾਜਨ ਸਿੰਘ, ਹਰਦੀਪ ਸਿੰਘ ਉਰਫ ਠਾਕੁਰ ਅਤੇ ਮੰਗਾ ਸਿੰਘ ਉਰਫ ਬਿੱਟੂ ਨੇ ਚਲਾਈ ਸੀ ਅਤੇ ਖੁਸ਼ਕਰਨ ਉਰਫ ਭੇਜੀ ਤੇ ਕਮਲਦੀਪ ਸਿੰਘ ਉਰਫ ਪੋਪੀ ਉਰਫ ਦੀਪ ਵੱਖ ਵੱਖ ਮੋਟਰਸਾਈਕਲਾਂ ਦੇ ਡਰਾਈਵਰ ਸਨ। ਅਮਨਦੀਪ ਸਿੰਘ ਪੁਰੇਵਾਲ ਉਰਫ ਮੰਨਾ ਅਤੇ ਅਮਰੀਕ ਸਿੰਘ ਇਸ ਕਤਲ ਦੇ ਮਾਸਟਰ ਮਾਈਂਡ ਹਨ। ਗੁਰਵਿੰਦਰ ਸਿੰਘ ਉਰਫ ਗਿੰਦਾ, ਕਰਨਵੀਰ ਮਾਲੜੀ, ਚਰਨਜੀਤ ਚੰਨੀ ਨੇ ਵੱਖ ਵੱਖ ਦਿਨਾਂ ਵਿੱਚ ਰੋਕੀ ਕਰਵਾਈ ਸੀ। ਰੇਕੀ ਲਈ ਆਈ-20 ਗੱਡੀ ਦਾ ਇੰਤਜਾਮ ਕਰਨਵੀਰ ਮਾਲੜੀ ਨੇ ਕੀਤਾ ਸੀ।
ਬੱਬਲ ਮਰਡਰ ਤੋਂ ਬਾਅਦ ਸ਼ੂਟਰ ਆਪਣੇ ਮੋਟਰਸਾਈਕਲ ਅਮਨਦੀਪ ਉਰਫ ਅਮਨਾ ਵਾਸੀ ਮਾਲੜੀ ਦੇ ਖੂਹ ਪਾਸ ਲੁਕੋ ਕੇ ਤਿੰਨ ਸੂਟਰ ਆਈ-20 ਕਾਰ ਵਿੱਚ ਅਮਨਦੀਪ ਸਿੰਘ ਉਰਫ ਅਮਨੇ ਦੇ ਸਹੁਰੇ ਪਿੰਡ ਬਹਾ ਰੁਕੇ ਸਨ। ਬਾਕੀ ਦੇ ਤਿੰਨ ਸ਼ੂਟਰ ਅਕਾਸ਼ਦੀਪ ਪੁੱਤਰ ਪਰਮਜੀਤ ਵਾਸੀ ਨੂਰਪੁਰ ਚੱਠਾ ਨਕੋਦਰ ਦੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਿਚ ਫ਼ਰਾਰ ਹੋਏ ਸਨ ਅਤੇ ਪੁਲਿਸ ਨੂੰ ਧੋਖਾ ਦੇਣ ਲਈ ਰਸਤੇ ਵਿਚ XUV ਗਡੀ ਇਸਤੇਮਾਲ ਕਰਕੇ ਜਲੰਧਰ ਸ਼ਹਿਰ ਦੇ ਇਕ ਫਲੈਟ ਵਿੱਚ ਰੁਕੇ ਸਨ। ਅਗਲੇ ਦਿਨ XUV ਸਵਾਰ ਅਕਾਸ਼ਦੀਪ ਅਤੇ ਕਰਨਵੀਰ ਇਨ੍ਹਾਂ ਤਿੰਨਾਂ ਸ਼ੂਟਰਾਂ ਨੂੰ ਬਸ ਸਟੈਂਡ ਜਲੰਧਰ ਛੱਡ ਆਏ ਸੀ, ਜਿੱਥੇ ਇਹ ਸ਼ੂਟਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ।