ਜਲੰਧਰ:ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਲਖਵੀਰ ਲੰਡਾ ਹਰੀਕੇ ਗੈਂਗ ਦੇ 03 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 07 ਪਿਸਟਲ ਸਮੇਤ ਮੈਗਜ਼ੀਨ, 30 ਜਿੰਦਾ ਰੌਂਦ, 01 ਰਿਵਾਲਵਰ 32 ਬੋਰ ਸਮੇਤ 05 ਜਿੰਦਾ ਰੋਂਦ, ਪਿਸਟਲ 315 ਬੋਰ ਸਮੇਤ 02 ਜਿੰਦਾ ਸੌਦ ਅਤੇ ਕਾਰ 120 ਬਰਾਮਦ ਕਰਕੇ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ SSP ਸਵਰਨਦੀਪ ਸਿੰਘ ਨੇ ਦੱਸਿਆ ਕਿ ਮਿਤੀ 05.12.2022 ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਯੋਗ ਅਗਵਾਈ ਹੇਠ ਏ.ਐਸ.ਆਈ ਸੁਖਵਿੰਦਪਾਲ ਚੌਂਕੀ ਇੰਚਾਰਜ ਅੱਪਰਾ ਥਾਣਾ ਫਿਲੌਰ ਦੀ ਪੁਲਿਸ ਪਾਰਟੀ ਜੱਜਾ ਚੌਂਕ ਅੱਪਰਾ ਨੇ ਪੁਖਤਾ ਜਾਣਕਾਰੀ ਦੇ ਆਧਾਰ ਉੱਤੇ ਕਾਰਵਾਈ ਕੀਤੀ ਗਈ।
ਇਸ ਕਾਰਵਾਈ ਹੇਠ ਲਖਵੀਰ ਲੰਡਾ ਗੈਂਗ ਦੇ 03 ਮੈਂਬਰਾਂ ਲਵਪ੍ਰੀਤ ਸਿੰਘ ਉਰਫ ਲਾਡੀ ਭੱਜਲਾ ਥਾਣਾ ਗੜਸ਼ੰਕਰ, ਗਗਨਦੀਪ ਸਿੰਘ ਵਾਸੀ ਮੁੱਹਲਾ ਰਣਜੀਤਪੁਰਾ ਪਿੰਡ ਤਲਵਣ ਥਾਣਾ ਬਿਲਗਾ, ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਢੰਡਵਾੜ ਥਾਣਾ ਗੁਰਾਇਆ ਨੂੰ ਗੱਡੀ ਆਈ-20 ਵਿੱਚੋਂ ਗ੍ਰਿਫਤਾਰ ਕਰਕੇ 07 ਪਿਸਟਲ ਸਮੇਤ ਮੈਗਜ਼ੀਨ ਅਤੇ 30 ਰੌਂਦ ਜਿੰਦਾ, 01 ਰਿਵਾਲਵਰ 32 ਬੋਰ ਸਮੇਤ 05 ਰੌਂਦ ਜਿੰਦਾ, ਇੱਕ ਪਿਸਤੌਰ 315 ਬੋਰ ਸਮੇਤ 02 ਰੌਂਦ ਜਿੰਦਾ ਬਰਾਮਦ ਕਰਕੇ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 354 ਮਿਤੀ 04.12.2022 ਜੁਰ 392/395/379ਬੀ/387/506/115/120ਬੀ ਭ:ਦ; 25/27/54/59 ਅਸਲਾ ਐਕਟ ਥਾਣਾ ਫਿਲੌਰ ਦਰਜ ਰਜਿਸਟਰ ਕੀ ਗਿਆ।
ਲਖਵੀਰ ਲੰਡਾ ਹਰੀਕੇ ਗੈਂਗ ਦੇ ਤਿੰਨ ਮੈਂਬਰ 9 ਮਾਰੂ ਹਥਿਆਰ ਸਣੇ ਗ੍ਰਿਫ਼ਤਾਰ "ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ":ਇੱਥੇ ਇਹ ਵੀ ਜ਼ਿਕਰਯੋਗ ਹੈ ਇਨ੍ਹਾਂ ਉਕਤ ਵਿਅਕਤੀਆ ਨੇ ਵੀ ਬਲਾਚੋਰੀਆ ਵਾਸੀ ਬੋਲੜਾ ਜਿਲ੍ਹਾ ਹੁਸ਼ਿਆਰਪੁਰ, ਜੋ ਇਸ ਸਮੇਂ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ, ਦੇ ਕਹਿਣ 'ਤੇ ਵਿਰੋਧੀ ਗੈਂਗ ਦੇ ਮੈਂਬਰਾਂ ਦਾ ਕਤਲ ਕਰਨਾ ਸੀ। ਇਨ੍ਹਾਂ ਨੂੰ ਹਥਿਆਰ ਸਪਲਾਈ ਕਰਨ ਲਈ ਰਵੀ ਬਲਾਚੌਰੀਆ ਦੀ ਗੱਲਬਾਤ ਪਟਿਆਲਾ ਜੇਲ ਵਿੱਚ ਬੰਦ ਗੈਂਗਸਟਰ ਰਾਜਵੀਰ ਕੌਂਸਲ ਨਾਲ ਹੁੰਦੀ ਸੀ ਅਤੇ ਇਹ ਸਾਰਾ ਕੁਝ ਲਖਵੀਰ ਲੰਡਾ ਗੈਂਗਸਟਰ ਵਾਸੀ ਹਰੀਕੇ ਦੇ ਕਹਿਣ ਉੱਤੇ ਚੱਲਦਾ ਸੀ, ਜੋ ਇਹ ਸਾਰੇ ਹਥਿਆਰ ਮੇਰਠ ਯੂ.ਪੀ ਤੋਂ ਲਿਆਂਦੇ ਗਏ ਹਨ ਅਤੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਵਿਰੋਧੀ ਧਿਰ ਦੇ ਗੈਂਗ ਦੇ ਮੈਂਬਰਾਂ ਦਾ ਕਤਲ ਕਰਨ, ਫਿਰੌਤੀ ਮੰਗਣ ਅਤੇ ਹੋਰ ਵੱਡੀਆਂ ਵਾਰਦਾਤਾਂ ਕਰਨ ਲਈ ਕੀਤੀ ਜਾਣੀ ਸੀ।
ਵਿਰੋਧੀ ਧਿਰ ਦੇ ਗੈਂਗ ਮੈਂਬਰਾਂ ਤੋਂ ਲੈਣਾ ਸੀ ਬਦਲਾ:ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਲਵਪ੍ਰੀਤ ਸਿੰਘ ਉਰਫ ਲਾਡੀ ਦੇ ਖਿਲਾਫ ਪਹਿਲਾਂ ਵੀ ਕਤਲ ਦਾ 11 ਮੁਕੱਦਮਾ ਇਰਾਦਾ ਕਤਲ ਦੇ 12 ਮੁਕੱਦਮਿਆਂ ਸਮੇਤ ਕੁੱਲ 05 ਮੁਕਦਮੇ ਦਰਜ ਹਨ ਅਤੇ ਇਹ ਕਤਲ ਦੇ ਮੁਕੱਦਮੇ ਦਰਜ ਹਨ। ਗਗਨਦੀਪ ਸਿੰਘ ਉਕਤ ਦੇ ਖਿਲਾਫ ਇਰਾਦਾ ਕਤਲ ਦਾ 01, ਲੁੱਟ ਖੋਹਾਂ ਕਰਨ ਦੇ 18 ਮੁਕਦਮਿਆ ਸਮੇਤ ਕੁੱਲ 15 ਮੁਕੱਦਮੇ ਦਰਜ ਰਜਿਸਟਰ ਹਨ। ਜੋ ਗਗਨਦੀਪ ਸਿੰਘ ਦੇ ਭਰਾ ਅਮਨਦੀਪ ਸਿੰਘ ਦੀ ਬੂਟਾ ਪਿੰਡ ਜਿਲ੍ਹਾ ਕਪੂਰਥਲਾ ਵਿਖੇ ਵਿਰੋਧੀ ਧਿਰ ਦੇ ਗੈਂਗ ਮੈਂਬਰਾਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸਦੇ ਗੋਲੀ ਲਗ ਗਈ ਸੀ। ਜੋ ਇਸਦਾ ਬਦਲਾ ਲੈਣ ਲਈ ਲਈ ਇਨ੍ਹਾਂ ਵਲੋਂ ਹਥਿਆਰਾ ਦੀ ਵਰਤੋਂ ਕੀਤੀ ਜਾਣੀ ਸੀ। ਜੋ ਇਸ ਗੈਂਗ ਦੇ ਮੈਂਬਰਾਂ ਦੇ ਗ੍ਰਿਫਤਾਰ ਹੋਣ ਨਾਲ ਗੈਂਗਵਾਰ ਹੋ ਸਕਦੀ ਸੀ ਜਿਸ ਨਾਲ ਹੋਰ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਅਗਾਊਂ ਬਚਾਅ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਭਗੌੜੇ IPS ਆਦਿਤਿਆ ਕੁਮਾਰ ਖਿਲਾਫ ਕਾਰਵਾਈ, ਬਿਹਾਰ ਅਤੇ ਯੂਪੀ 'ਚ ਕਈ ਥਾਵਾਂ 'ਤੇ ਨਿਗਰਾਨੀ ਛਾਪੇਮਾਰੀ