ਪੰਜਾਬ

punjab

ETV Bharat / state

ਸੜਕ ਹਾਦਸੇ 'ਚ ਤਿੰਨ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀ ਮੌਤ - ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ

ਜਲੰਧਰ ਨੈਸ਼ਨਲ ਹਾਈਵੇਅ 'ਤੇ ਪਰਾਗਪੁਰ ਵਿਖੇ ਮੰਗਲਵਾਰ ਦੇਰ ਰਾਤ ਜੀਟੀ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀ ਮੌਤ ਹੋ ਗਈ।

ਫ਼ੋਟੋ
ਫ਼ੋਟੋ

By

Published : Jan 22, 2020, 5:30 PM IST

ਜਲੰਧਰ: ਜਲੰਧਰ ਨੈਸ਼ਨਲ ਹਾਈਵੇਅ 'ਤੇ ਪਰਾਗਪੁਰ ਵਿਖੇ ਮੰਗਲਵਾਰ ਦੇਰ ਰਾਤ ਜੀਟੀ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਦਰਦਨਾਕ ਹਾਦਸਾ ਹੋਇਆ। ਇਸ ਹਾਦਸੇ ਵਿੱਚ ਤਿੰਨ ਯੁਵਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਿੰਨੋਂ ਯੁਵਕ ਜਲੰਧਰ ਦੇ ਪਿਮਸ ਹਸਪਤਾਲ ਵਿੱਚ ਐਮ.ਬੀ.ਬੀ.ਐਸ. ਦੇ ਵਿਦਿਆਰਥੀ ਸਨ।

ਵੇਖੋ ਵੀਡੀਓ

ਪੁਲਿਸ ਨੇ ਮੌਕੇ 'ਤੇ ਪਹੁੰਚਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕਾਂ ਦੀ ਪਹਿਚਾਣ ਕੁਲਦੀਪ ਸਿੰਘ ਨਿਵਾਸੀ ਬਟਾਲਾ, ਤੇਜਪਾਲ ਸਿੰਘ ਨਿਵਾਸੀ ਬਠਿੰਡਾ, ਵਿਨੀਤ ਕੁਮਾਰ ਨਿਵਾਸੀ ਪਟਿਆਲਾ ਦੇ ਰੂਪ ਵਿੱਚ ਹੋਈ ਹੈ।

ਜਾਣਕਾਰੀ ਮੁਤਾਬਕ ਤਿੰਨੋਂ ਵਿਦਿਆਰਥੀਆਂ ਨੇ ਐਮ.ਬੀ.ਬੀ.ਐਸ. ਦੇ ਦੂਸਰੀ ਸਾਲ ਦੀਆਂ ਪ੍ਰਿਖਿਆਵਾਂ ਪਾਸ ਕੀਤੀਆਂ ਸਨ ਅਤੇ ਇਸ ਦੀ ਖੁਸ਼ੀ ਮਨਾਉਣ ਲਈ ਉਹ ਜਲੰਧਰ ਤੋਂ ਫਗਵਾੜਾ ਵੱਲ ਨਿਕਲੇ ਹੋਏ ਸੀ। ਪਰ ਰਸਤੇ ਵਿੱਚ ਬਾਈਕ ਤੇਜ਼ ਚਲਾਉਣ ਕਾਰਨ ਵਿੱਚ ਸੜਕ 'ਤੇ ਬੁਲੇਟ ਬਾਈਕ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਸੜਕ ਦੇ ਸਾਈਡ 'ਤੇ ਲੱਗੀ ਰੇਲਿੰਗ ਦੇ ਨਾਲ ਟਕਰਾਅ ਗਏ। ਦੋ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤੀਸਰੇ ਯੁਵਕ ਨੂੰ ਹਸਪਤਾਲ ਲਿਆਂਦਾ ਗਿਆ ਜਿਸ ਦੀ ਹਸਪਤਾਲ ਪੁੱਜਣ ਤੱਕ ਮੌਤ ਹੋ ਗਈ।

ABOUT THE AUTHOR

...view details