ਜਲੰਧਰ:ਪੰਜਾਬ ਦੇ ਲੋਕਾਂ (People of Punjab) ਵੱਲੋਂ ਆਪਣੇ ਸੁਪਨੇ ਸੱਚ ਕਰਨ ਲਈ ਅਕਸਰ ਹੀ ਵਿਦੇਸ਼ਾਂ ਵੱਲ ਕੋਚ ਕੀਤੀ ਜਾਂਦੀ ਹੈ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਤੇ ਆਪਣੇ ਆਪ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਲਈ ਇਹ ਨੌਜਵਾਨ ਵੱਖ-ਵੱਖ ਜਰੀਏ ਰਾਹੀਂ ਪੰਜਾਬ ਵਿੱਚ ਮੌਜੂਦ ਹਜ਼ਾਰਾਂ ਟ੍ਰੈਵਲ ਏਜੰਟਾਂ (Travel agents) ਦਾ ਸਹਾਰਾ ਲੈਂਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਟਰੈਵਲ ਏਜੰਟ ਪੰਜਾਬ ਸਰਕਾਰ (Government of Punjab) ਅਤੇ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਗਾਈਡਲਾਈਂਸ ਦੇ ਤਹਿਤ ਲਾਈਸੈਂਸ ਲੈ ਕੇ ਆਪਣਾ ਕੰਮ ਕਰਦੇ ਹਨ, ਪਰ ਦੂਸਰੇ ਪਾਸੇ ਹਜ਼ਾਰਾਂ ਹੀ ਅਜਿਹੇ ਟਰੈਵਲ ਏਜੰਟ ਵੀ ਹਨ। ਅਜਿਹੇ ਹੀ ਜਾਅਲੀ ਏਜੰਟਾਂ ਦੇ ਗਿਰੋਹ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਉਨ੍ਹਾਂ ਮੁਲਜ਼ਮਾਂ ਤੋਂ 536 ਪਾਸਪੋਰਟ, 49,000 ਰੁਪਏ ਦੀ ਨਕਦ, ਇੱਕ ਲੈਪਟਾਪ ਅਤੇ ਤਿੰਨ ਕੰਪਿਊਟਰ ਬਰਾਮਦ ਕੀਤੇ ਹਨ। ਇਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਉਨ੍ਹਾਂ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਜਲੰਧਰ ਵਿਖੇ ਕੁਝ ਜਾਅਲੀ ਏਜੰਟ ਵੱਖ-ਵੱਖ ਥਾਵਾਂ ‘ਤੇ ਆਪਣੇ ਦਫ਼ਤਰ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ (The CIA Staff) ਨੇ ਜਲੰਧਰ ਦੇ ਪ੍ਰਾਈਮ ਟਾਵਰ ਵਿੱਚ ਛਾਪੇਮਾਰੀ ਕਰ ਤਿੰਨ ਟ੍ਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ।