ਜਲੰਧਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਨਾਜਾਇਜ਼ ਮਾਈਨਿੰਗ ਉੱਪਰ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਦੇ ਚੱਲਦੇ ਪੰਜਾਬ ਦੇ ਦਰਿਆਵਾਂ ਦੇ ਕੰਢੇ ਹੋਣ ਵਾਲੀ ਮਾਈਨਿੰਗ ਤਕਰੀਬਨ ਰੁੱਕ ਗਈ ਹੈ। ਇਸ ਦੇ ਰੁੱਕਣ ਨਾਲ ਇਕ ਪਾਸੇ ਨਾਜਾਇਜ਼ ਮਾਈਨਿੰਗ 'ਤੇ ਠੱਲ੍ਹ ਤਾਂ ਪਈ ਹੈ, ਪਰ ਇਸ ਦੇ ਨਾਲ ਹੀ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਟਰੱਕਾਂ ਤੇ ਟਿੱਪਰਾਂ ਦੇ ਮਾਲਕਾਂ ਨੂੰ ਉਨ੍ਹਾਂ ਦੀਆਂ ਕਿਸ਼ਤਾਂ ਸਤਾਉਣ ਲੱਗੀਆਂ ਹਨ।
ਪੰਜਾਬ ਵਿੱਚ ਸੈਂਕੜੇ ਕਰੋੜ ਦਾ ਮਾਈਨਿੰਗ ਦਾ ਕਾਰੋਬਾਰ:ਪੰਜਾਬ ਵਿੱਚ ਦਰਿਆਵਾਂ ਦੇ ਕੰਢੇ ਹੋਣ ਵਾਲੀ ਮਾਈਨਿੰਗ ਦਾ ਸੈਂਕੜੇ ਕਰੋੜ ਦਾ ਕਾਰੋਬਾਰ ਹੈ। ਇੱਥੋਂ ਦੇ 14 ਜ਼ਿਲ੍ਹਿਆਂ ਵਿੱਚ ਕਰੀਬ 102 ਅਜਿਹੀਆਂ ਖੱਡਾਂ ਹਨ, ਜਿਨ੍ਹਾਂ ਵਿੱਚ ਮਾਈਨਿੰਗ ਦਾ ਕਾਰੋਬਾਰ ਹੁੰਦਾ ਹੈ, ਹਾਲਾਂਕਿ ਸ਼ੁਰੂ ਸ਼ੁਰੂ ਵਿੱਚ ਇਸ ਕਾਰੋਬਾਰ ਤੋਂ ਪੰਜਾਬ ਸਰਕਾਰ ਨੂੰ ਸੈਂਕੜੇ ਕਰੋੜ ਦਾ ਮੁਨਾਫ਼ਾ ਹੁੰਦਾ ਸੀ, ਪਰ ਹੌਲੀ ਹੌਲੀ ਸਰਕਾਰ ਦਾ ਮੁਨਾਫ਼ਾ ਘੱਟਦਾ ਗਿਆ ਤੇ ਮਾਈਨਿੰਗ ਮਾਫੀਆ ਦੀ ਐਂਟਰੀ ਸ਼ੁਰੂ ਹੋ ਗਈ।
ਹਾਲਾਤ ਇਹ ਹੋ ਗਏ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਮਾਈਨਿੰਗ ਮਾਫੀਆ ਇਸ ਕੰਮ ਵਿੱਚ ਲੱਗ ਗਿਆ ਤੇ ਇਹੀ ਕਾਰਨ ਸੀ ਕਿ ਨਾ ਸਿਰਫ਼ ਰੇਤਾ ਦੇ ਭਾਅ ਅਸਮਾਨੀ ਚੜ੍ਹ ਗਏ ਨਾਲ ਹੀ ਸਰਕਾਰ ਉੱਥੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਗਿਆ। ਕਰੋੜਾਂ ਦੇ ਇਸ ਕਾਰੋਬਾਰ ਵਿੱਚ ਸਰਕਾਰੀ ਤੰਤਰ ਤੇ ਰਾਜਨੀਤਿਕ ਲੋਕਾਂ ਦਾ ਨਾਮ ਜ਼ੋਨਾਂ ਸ਼ੁਰੂ ਹੋ ਗਿਆ। ਹਾਲਾਤ ਇਹ ਹੋ ਗਏ ਕਿ ਪਿਛਲੇ ਪੰਜ ਸਾਲ ਦੌਰਾਨ ਪਹਿਲੇ ਤੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਇਸੇ ਮੁੱਦੇ ਨੂੰ ਲੈ ਕੇ ਆਪਣੀ ਕੁਰਸੀ ਤਕ ਛੱਡਣੀ ਪਈ ਅਤੇ ਉਸ ਤੋਂ ਬਾਅਦ ਇਹ ਗੱਲ ਪੰਜਾਬ ਦੇ ਪੂਰਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਡਿੱਗੀ ਤੇ ਉਨ੍ਹਾਂ ਦੇ ਹੱਥੋਂ ਵੀ ਉਨ੍ਹਾਂ ਦੀ ਕੁਰਸੀ ਜਾਂਦੀ ਲੱਗੀ।
ਆਮ ਆਦਮੀ ਪਾਰਟੀ ਉਹਨੇ ਮਾਈਨਿੰਗ ਮਾਫੀਆ ਖਤਮ ਕਰਨ ਦਾ ਕੀਤਾ ਵਾਅਦਾ:ਪੰਜਾਬ ਵਿੱਚ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਵਾਅਦਿਆਂ ਵਿੱਚ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਦਾ ਜ਼ਿਕਰ ਵੀ ਕੀਤਾ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਪੰਜਾਬ ਦੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਇਸ ਮੁੱਦੇ 'ਤੇ ਕਾਫ਼ੀ ਸਖ਼ਤ ਨਜ਼ਰ ਆ ਰਹੇ ਹਨ। ਪਿਛਲੇ ਕੁੱਝ ਦਿਨਾਂ ਵਿੱਚ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਕਈ ਥਾਵਾਂ 'ਤੇ ਨਾਜਾਇਜ਼ ਮਾਈਨਿੰਗ ਦੇ ਚੱਲਦੇ ਟਰੈਕਟਰ ਅਤੇ ਟਰੱਕ ਚਾਲਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਹਰਜੋਤ ਸਿੰਘ ਬੈਂਸ ਤਾਂ ਇਹ ਵੀ ਕਹਿ ਚੁੱਕੇ ਨੇ ਕਿ ਜਲਦ ਹੀ ਪੰਜਾਬ ਵਿੱਚ ਇੱਕ ਮਈ ਮਾਈਨਿੰਗ ਪਾਲਿਸੀ ਲਿਆਂਦੀ ਜਾਏਗੀ, ਜਿਸ ਨਾਲ ਇਸ ਕਾਰੋਬਾਰ ਨੂੰ ਵੱਡੀਆਂ ਮੱਛੀਆਂ ਤੋਂ ਬਚਾਇਆ ਜਾ ਸਕੇ।
ਸਰਕਾਰ ਤੇ ਪ੍ਰਸ਼ਾਸਨ ਤੋਂ ਅਜੇ ਵੀ ਵੱਡੀਆਂ ਮੱਛੀਆਂ ਕੋਸਾ ਦੂਰ :ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਾਈਨਿੰਗ ਤੇ ਠੱਲ੍ਹ ਪਾਉਣ ਲਈ ਟਰੈਕਟਰਾਂ ਟਰਾਲੀਆਂ ਅਤੇ ਟਰੱਕ ਚਾਲਕਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਗ੍ਰਿਫ਼ਤਾਰ 'ਤੇ ਕੀਤਾ ਜਾ ਰਿਹਾ ਹੈ, ਪਰ ਅਸਲ ਵਿੱਚ ਉਹ ਵੱਡੀਆਂ ਮੱਛੀਆਂ ਜੋ ਇਸ ਕੰਮ ਵਿੱਚ ਵੱਡੇ ਮੁਨਾਫ਼ੇ ਕਮਾ ਰਹੀਆਂ ਨੇ ਸਰਕਾਰ ਕੋਲੋਂ ਹਾਲੇ ਵੀ ਕੋਸਾਂ ਦੂਰ ਨਜ਼ਰ ਆ ਰਹੀਆਂ ਹਨ। ਸਰਕਾਰ ਵੱਲੋਂ ਮਾਈਨਿੰਗ ਬੰਦ ਕਰਵਾ ਦਿੱਤੀ ਗਈ ਹੈ ਲੇਕਿਨ ਅਜੇ ਵੀ ਕਈ ਥਾਵਾਂ ਤੇ ਇਹ ਕੰਮ ਲੁਕ ਛੁਪ ਕੇ ਹੋ ਰਿਹਾ ਹੈ ਪਰ ਸ਼ਾਇਦ ਪ੍ਰਸ਼ਾਸਨ ਅਤੇ ਸਰਕਾਰ ਤੱਕ ਇਹ ਗੱਲ ਨਹੀਂ ਪਹੁੰਚ ਪਾ ਰਹੇ।
ਮਾਈਨਿੰਗ ਬੰਦ ਹੋਣ ਤੋਂ ਬਾਅਦ ਚਿੰਤਾ ਵਿੱਚ ਰੇਤਾ ਬਜਰੀ ਦਾ ਕਾਰੋਬਾਰ ਕਰਨ ਵਾਲੇ ਟਰਾਂਸਪੋਰਟ :ਉਧਰ ਦੂਸਰੇ ਪਾਸੇ ਸਰਕਾਰ ਵੱਲੋਂ ਮਾਈਨਿੰਗ ਬੰਦ ਕਰਨ ਤੋਂ ਬਾਅਦ ਹੁਣ ਉਹ ਲੋਕ ਚਿੰਤਾ ਵਿੱਚ ਡੁੱਬ ਗਏ ਨੇ ਜੋ ਆਪਣੇ ਟਰੱਕਾਂ ਟਰਾਲੀਆਂ ਅਤੇ ਟਰਾਲੀਆਂ ਨਾਲ ਮਾਈਨਿੰਗ ਦਾ ਕਾਰੋਬਾਰ ਕਰਦੇ ਸੀ। ਇਹ ਉਹ ਲੋਕ ਨੇ ਜੋ ਆਪਣੇ ਆਪਣੇ ਸਾਧਨਾਂ ਵਿੱਚ ਰੇਤਾ ਲਿਆ, ਇਹ ਰਿਸ਼ਤਾ ਆਮ ਲੋਕਾਂ ਤੱਕ ਪਹੁੰਚਾਉਂਦੇ ਸੀ। ਪਰ ਅੱਜ ਇਹ ਲੋਕ ਮਾਈਨਿੰਗ ਬੰਦ ਹੋਣ ਦੇ ਚੱਲਦੇ ਵਿਹਲੇ ਬੈਠੇ ਹਨ।