ਪੰਜਾਬ

punjab

ETV Bharat / state

ਚਲਾਨ ਭਰਨ ਆਏ ਹਜ਼ਾਰਾਂ ਲੋਕਾਂ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲ੍ਹੀ ਪੋਲ! - ਚਲਾਨ ਭਰਨ ਆਏ ਹਜ਼ਾਰਾਂ ਲੋਕਾਂ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਜਲੰਧਰ ਚ ਪ੍ਰਸ਼ਾਸਨ ਵੱਲੋਂ ਲੋਕ ਅਦਾਲਤ ਲਗਾ 12 ਹਜ਼ਾਰ ਲੋਕਾਂ ਨੂੰ ਇੱਕੋ ਦਿਨ ਚਲਾਨ ਭੁਗਤਨ (Jalandhar Lok Adalat) ਲਈ ਬੁਲਾਇਆ ਗਿਆ। ਇਸ ਦੌਰਾਨ ਚਲਾਨ ਭਰਨ ਆਏ ਹਜ਼ਾਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਅੱਕੇ ਲੋਕਾਂ ਵੱਲੋਂ ਜੰਮਕੇ ਪ੍ਰਸ਼ਾਸਨ ਖਿਲਾਫ਼ ਭੜਾਸ ਕੱਢੀ ਤੇ ਪ੍ਰਬੰਧਾਂ ਉੱਪਰ ਸਵਾਲ ਚੁੱਕੇ।

ਜਲੰਧਰ ਲੋਕ ਅਦਾਲਤ ਚ ਚਲਾਨ ਭਰਨ ਆਏ ਲੋਕ ਹੋਏ ਖੱਜਲ ਖੁਆਰ
ਜਲੰਧਰ ਲੋਕ ਅਦਾਲਤ ਚ ਚਲਾਨ ਭਰਨ ਆਏ ਲੋਕ ਹੋਏ ਖੱਜਲ ਖੁਆਰ

By

Published : Mar 12, 2022, 6:53 PM IST

ਜਲੰਧਰ: ਸ਼ਹਿਰ ਦੀ ਜ਼ਿਲ੍ਹਾ ਅਦਾਲਤ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਉਸ ਵੇਲੇ ਨਜ਼ਰ ਆਈ ਜਦੋਂ ਪਿਛਲੇ ਕੁਝ ਦਿਨਾਂ ਦੇ ਅੰਦਰ ਟਰੈਫਿਕ ਪੁਲੀਸ ਵੱਲੋਂ ਕੀਤੇ ਗਏ ਕਰੀਬ ਬਾਰਾਂ ਹਜ਼ਾਰ ਚਲਾਨਾਂ ਨੂੰ ਭੁਗਤਣ ਲਈ ਇੱਕ ਲੋਕ ਅਦਾਲਤ ਲਗਾਈ (Thousands of people faced harassment to file challans) ਗਈ। ਭਾਰੀ ਗਿਣਤੀ ਵਿੱਚ ਚਲਾਨ ਭੁਗਤਣ ਆਉਣ ਵਾਲੇ ਲੋਕਾਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕਰਨ ਦੇ ਦਾਅਵੇ ਕੀਤੇ ਗਏ। ਪਰ ਵੱਡੀ ਤਦਾਦ ਵਿੱਚ ਚਲਾਨ ਭਰਨ ਆਏ ਲੋਕ ਪ੍ਰੇਸ਼ਾਨ ਹੁੰਦੇ ਵੀ ਵਿਖਾਈ ਦਿੱਤੇ। ਖੱਜਲ ਖੁਆਰ ਹੋ ਰਹੇ ਲੋਕਾਂ ਦਾ ਕਹਿਣੈ ਕਿ ਉਨ੍ਹਾਂ ਇੱਥੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਲੰਧਰ ਲੋਕ ਅਦਾਲਤ ਚ ਚਲਾਨ ਭਰਨ ਆਏ ਲੋਕ ਹੋਏ ਖੱਜਲ ਖੁਆਰ

ਇਸ ਮੌਕੇ ਭਾਰੀ ਗਿਣਤੀ ਵਿੱਚ ਜਲੰਧਰ ਦੇ ਕੋਰਟ ਪਰਿਸਰ ਵਿੱਚ ਇਕੱਠੇ ਹੋਏ ਲੋਕ ਆਪਣੇ ਚਲਾਨ ਭੁਗਤਦੇ ਹੋਏ ਤਾਂ ਨਜ਼ਰ ਆਏ ਪਰ ਇਸ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਇੰਨ੍ਹੀ ਜ਼ਿਆਦਾ ਗਿਣਤੀ ਵਿੱਚ ਚਲਾਨਾਂ ਨੂੰ ਇੱਕ ਦਿਨ ਵਿੱਚ ਹੀ ਭੁਗਤਣ ਦੀ ਤਰੀਕ ਦੇਣ ਨੂੰ ਲੋਕ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ। ਇਸ ਮੌਕੇ ਲੋਕਾਂ ਨੇ ਜੰਮਕੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਸਵਾਲ ਖੜ੍ਹੇ ਕੀਤੇ। ਲੋਕਾਂ ਦਾ ਕਹਿਣੈ ਕਿ ਉਨ੍ਹਾਂ ਇੱਥੇ ਪਹੁੰਚ ਕੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਉਨ੍ਹਾਂ ਨੇ ਚਲਾਨ ਭਰਨਾ ਹੈ।

ਇਸ ਦੌਰਾਨ ਲੋਕਾਂ ਨੇ ਕਿਹਾ ਕਿ ਨੂੰ ਪੁਲਿਸ ਪ੍ਰਸ਼ਾਸਨ ਨੂੰ ਇੱਕੋ ਦਿਨ ਇੰਨੇ ਲੋਕਾਂ ਨੂੰ ਇੱਕੋ ਵਾਰ ਨਹੀਂ ਬੁਲਾਉਣਾ ਚਾਹੀਦਾ ਸੀ। ਓਧਰ ਟ੍ਰੈਫਿਕ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਕੋਈ ਨਾ ਕੋਈ ਮੁਹਿੰਮ ਚਲਾਈ ਜਾਂਦੀ ਹੈ ਪਰ ਇਸ ਵਾਰ ਜਲੰਧਰ ਦੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦੇ ਨਾਲ ਨਾਲ ਚਲਾਨ ਕੱਟਣ ਦਾ ਬੀੜਾ ਵੀ ਉਠਾਇਆ ਅਤੇ ਪਿਛਲੇ ਕੁਝ ਦਿਨਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਕਰੀਬ ਬਾਰਾਂ ਹਜ਼ਾਰ ਚਲਾਨ ਕੱਟੇ।

ਜੇਕਰ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਸਿਰਫ਼ ਜਲੰਧਰ ਜ਼ਿਲ੍ਹੇ ਵਿੱਚ ਟ੍ਰੈਫਿਕ ਪੁਲੀਸ ਵੱਲੋਂ 700 ਲੋਕਾਂ ਦੇ ਚਲਾਨ ਕੱਟੇ ਗਏ ਜਿੰਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਹ ਸਨ ਜਿੰਨ੍ਹਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ। ਇਸ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਅਧਿਕਾਰੀ ਏ ਸੀ ਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਭਾਰੀ ਗਿਣਤੀ ਵਿੱਚ ਲੋਕਾਂ ਦੇ ਕੋਰਟ ਪਰਿਸਰ ਵਿੱਚ ਪਹੁੰਚਣ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕੋਰਟ ਦੇ ਅੰਦਰ ਵੀ ਅਲੱਗ ਅਲੱਗ ਕਾਊਂਟਰ ਬਣਾਏ ਗਏ ਨੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ:ADGP ਪੰਜਾਬ ਵੱਲੋਂ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਦੀ ਸੁਰੱਖਿਆ ਵਾਪਸ ਲੈਣ ਦੇ ਆਦੇਸ਼

ABOUT THE AUTHOR

...view details