ਜਲੰਧਰ: ਬੇਸ਼ੱਕ ਸਾਡੇ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧੀ-ਪੁੱਤਰ ਦਾ ਫਰਕ ਅਜੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਲੋਕ ਪੁੱਤਰ ਦੀ ਲਾਲਸਾ ਵਿੱਚ ਧੀ ਨੂੰ ਜੰਮਕੇ ਸੁੱਟ ਰਹੇ ਹਨ। ਪਰ ਨਕੋਦਰ ਰੋਡ ਤੇ ਸਥਿਤ ਯੂਨੀਕ ਹੋਮ ਅੱਜ ਬਾਲੜੀਆਂ ਦੇ ਆਸਰੇ ਦੀ ਜਗ੍ਹਾ ਬਣਿਆ ਹੋਇਆ ਹੈ। ਪਰ ਇਸ ਯੂਨੀਕ ਹੋਮ ਨੂੰ ਚਲਾਉਣ ਵਾਲੇ ਬੀਬੀ ਪ੍ਰਕਾਸ਼ ਕੌਰ ਅੱਜ ਵੀ ਕਹਿੰਦੇ ਨੇ ਕਿ ਕਾਸ਼ ਲੋਕਾਂ ਵਿੱਚ ਇੰਨੀ ਸਦਬੁੱਧੀ ਆਵੇ ਕਿ ਇਹੋ ਜਿਹੀਆਂ ਥਾਵਾਂ ਨੂੰ ਬਣਾਉਣਾ ਹੀ ਨਾ ਪਵੇ। 1993 ਤੂੰ ਚੱਲ ਰਹੇ ਇਸ ਯੂਨੀਕ ਹੋਮ ਵਿੱਚ ਅੱਜ ਕਰੀਬ 80 ਬੱਚੀਆਂ ਹਨ। ਇਨ੍ਹਾਂ ਦੀ ਇੱਕੋ ਹੀ ਮਾਂ ਹੈ ਉਹ ਹੈ ਬੀਬੀ ਪ੍ਰਕਾਸ਼ ਕੌਰ। ਬੀਬੀ ਪ੍ਰਕਾਸ਼ ਕੌਰ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਲਈ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਦੇਣ ਦਾ ਐਲਾਨ ਕੀਤਾ ਹੈ।
ਬੀਬੀ ਪ੍ਰਕਾਸ਼ ਕੌਰ ਨੇ ਕਿਹਾ ਕਿ ਯੂਨੀਕ ਹੋਮ ਵਿੱਚ ਗੇਟ ਦੇ ਬਾਹਰ ਇਕ ਖਿੜਕੀ ਬਣਾਈ ਗਈ ਹੈ ਜਿਸ ਦਾ ਮਕਸਦ ਹੈ ਕਿ ਜੇ ਕਿਸੇ ਨੂੰ ਬੇਟੀ ਨਹੀਂ ਚਾਹੀਦੀ ਤਾਂ ਉਹ ਉਸ ਨੂੰ ਮਾਰਨ ਦੀ ਬਜਾਏ ਇਸ ਖਿੜਕੀ ਵਿੱਚ ਰੱਖ ਜਾਣ ਤਾਂ ਜੋ ਉਸ ਦਾ ਸਹੀ ਪਾਲਣ ਪੋਸ਼ਣ ਹੋ ਸਕੇ।
ਬੇਸਹਾਰਾ ਬੱਚਿਆਂ ਨੂੰ ਸਹਾਰਾ ਦੇਣ ਵਾਲੇ ਬੀਬੀ ਪ੍ਰਕਾਸ਼ ਕੌਰ ਪਦਮ ਸ਼੍ਰੀ ਨਾਲ ਸਮਾਨਿਤ
ਬੇਸ਼ੱਕ ਸਾਡੇ ਸਮਾਜ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧੀ-ਪੁੱਤਰ ਦਾ ਫਰਕ ਅਜੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਲੋਕ ਪੁੱਤਰ ਦੀ ਲਾਲਸਾ ਵਿੱਚ ਧੀ ਨੂੰ ਜੰਮਕੇ ਸੁੱਟ ਰਹੇ ਹਨ। ਪਰ ਨਕੋਦਰ ਰੋਡ ਤੇ ਸਥਿਤ ਯੂਨੀਕ ਹੋਮ ਅੱਜ ਬਾਲੜੀਆਂ ਦੇ ਆਸਰੇ ਦੀ ਜਗ੍ਹਾ ਬਣਿਆ ਹੋਇਆ ਹੈ। ਪੇਸ਼ ਹੈ ਬੀਬੀ ਪ੍ਰਕਾਸ਼ ਕੌਰ ਅਤੇ ਯੂਨੀਕ ਹੋਮ ਉੱਪਰ ਇਹ ਖਾਸ ਰਿਪੋਰਟ .....
ਬੀਬੀ ਪ੍ਰਕਾਸ਼ ਕੌਰ ਵੱਲੋਂ ਭਾਈ ਘਨ੍ਹੱਈਆ ਜੀ ਦੇ ਨਾਂਅ 'ਤੇ ਸ਼ੁਰੂ ਕੀਤਾ ਗਿਆ। ਇਸ ਯੂਨੀਕ ਹੋਮ ਨੇ ਅੱਜ ਪੂਰੀ ਦੁਨੀਆਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਇਸ ਯੂਨੀਕ ਹੋਮ ਵਿੱਚ ਅੱਜ 80 ਬੇਟੀਆਂ ਆਪਣੀ ਮਾਂ ਬੀਬੀ ਪ੍ਰਕਾਸ਼ ਕੌਰ ਨਾਲ ਰਹਿ ਰਹੀਆਂ ਹਨ। ਬੀਬੀ ਪ੍ਰਕਾਸ਼ ਕੌਰ ਵੱਲੋਂ ਨਾ ਸਿਰਫ਼ ਇਨ੍ਹਾਂ ਬੱਚੀਆਂ ਨੂੰ ਰਹਿਣ ਸਹਿਣ ਦੀ ਵਧੀਆ ਸੁਵਿਧਾ ਪ੍ਰਦਾਨ ਕੀਤੀ ਗਈ ਹੈ ਇਸ ਦੇ ਨਾਲ ਹੀ ਇਨ੍ਹਾਂ ਦੀ ਬੱਚੀ ਦੇ ਪੜ੍ਹਾਈ ਲਿਖਾਈ ਤੋਂ ਲੈ ਕੇ ਇਨ੍ਹਾਂ ਦੀਆਂ ਵਿਆਹਾਂ ਸ਼ਾਦੀਆਂ ਦੀ ਜ਼ਿੰਮੇਵਾਰੀ ਵੀ ਬੀਬੀ ਪ੍ਰਕਾਸ਼ ਕੌਰ ਵੱਲੋਂ ਚਲਾਏ ਜਾ ਰਹੇ ਇਸ ਯੂਨੀਕ ਹੋਮ ਉੱਪਰ ਹੈ।
ਬੀਬੀ ਜੀ ਨਾਲ ਇਹ ਬੱਚੀਆਂ ਉਦਾਂ ਹੀ ਖੇਡਦੀਆਂ ਅਤੇ ਉਨ੍ਹਾਂ ਨੂੰ ਕਵਿਤਾਵਾਂ ਸੁਣਾਉਂਦਿਆਂ ਨਜ਼ਰ ਆਉਂਦੀਆਂ ਨੇ ਜਿੱਦਾਂ ਬੱਚੇ ਆਪਣੀ ਸਕੀ ਮਾਂ ਨਾਲ ਖੇਡਦੇ ਹੋਏ ਅਤੇ ਸ਼ਰਾਰਤਾਂ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਯੂਨੀਕ ਹੋਮ ਵਿੱਚ ਹੁਣ ਤੱਕ ਦੀ ਜੇ ਗੱਲ ਕਰੀਏ ਤਾਂ ਇੱਥੇ ਦੇਸ਼ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਆ ਕੇ ਇਨ੍ਹਾਂ ਬੇਟੀਆਂ ਨੂੰ ਆਪਣਾ ਅਸ਼ੀਰਵਾਦ ਦੇ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਾਮ ਹੈ ਨੀਤਾ ਅੰਬਾਨੀ ਦਾ ਜੋ ਕੁਝ ਸਾਲ ਪਹਿਲਾਂ ਇੱਥੇ ਆ ਕੇ ਇਨ੍ਹਾਂ ਬੱਚੀਆਂ ਅਤੇ ਬੀਬੀ ਪ੍ਰਕਾਸ਼ ਕੌਰ ਨੂੰ ਮਿਲੇ ਸੀ।
ਯੂਨੀਕ ਹੋਮ ਵਿੱਚ ਗੇਟ ਦੇ ਬਾਹਰ ਇੱਕ ਖਿੜਕੀ ਬਣਾਈ ਗਈ ਹੈ ਜਿਸ ਦਾ ਮਕਸਦ ਹੈ ਕਿ ਜੇ ਕਿਸੇ ਨੂੰ ਬੇਟੀ ਨਹੀਂ ਚਾਹੀਦੀ ਤਾਂ ਉਹ ਉਸ ਨੂੰ ਮਾਰਨ ਗਿਆ ਸੜਕਾਂ ਤੇ ਜਾਨਵਰਾਂ ਦੇ ਹਵਾਲੇ ਕਰਨ ਦੀ ਜਗ੍ਹਾ ਇਸ ਖਿੜਕੀ ਵਿੱਚ ਰੱਖ ਜਾਣ ਤਾਂ ਜੋ ਉਸ ਦਾ ਸਹੀ ਪਾਲਣ ਪੋਸ਼ਣ ਹੋ ਸਕੇ।
ਬੀਬੀ ਪ੍ਰਕਾਸ਼ ਕੌਰ ਕਹਿੰਦੇ ਹਨ ਕਿ ਇਸ ਗੱਲ 'ਚ ਕੋਈ ਦੋ ਰਾਇ ਨਹੀਂ ਕਿ ਉਨ੍ਹਾਂ ਵੱਲੋਂ ਇੱਕ ਯੂਨੀਕ ਹੋਮ ਚਲਾਇਆ ਜਾ ਰਿਹਾ ਹੈ। ਪਰ ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਓਦੋਂ ਹੋਵੇਗੀ ਜਿਸ ਦਿਨ ਸਮਾਜ ਦੇ ਲੋਕ ਇੰਨਾ ਕੁ ਜਾਗ ਜਾਣ ਕੇ ਇਹੋ ਜਿਹੀਆਂ ਥਾਵਾਂ ਦੀ ਸਮਾਜ ਨੂੰ ਲੋੜ ਹੀ ਨਾ ਪਵੇ। ਬੀਬੀ ਪ੍ਰਕਾਸ਼ ਕੌਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਸ ਤਰ੍ਹਾਂ ਸੜਕ 'ਤੇ ਮਾਰ ਕੇ ਸੁੱਟਣਾ ਸਮਾਜ ਦੇ ਨਾਂਅ 'ਤੇ ਉੱਪਰ ਬਹੁਤ ਵੱਡੀ ਲਾਹਨਤ ਹੈ। ਬੀਬੀ ਪ੍ਰਕਾਸ਼ ਕੌਰ ਸਰਕਾਰ ਵੱਲੋਂ ਐਲਾਨੇ ਗਏ ਪਦਮਸ੍ਰੀ ਉੱਪਰ ਸਰਕਾਰ ਦਾ ਧੰਨਵਾਦ ਕਰਦੇ ਨੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਰਕਾਰ ਦਾ ਵਡੱਪਣ ਹੈ ਜੋ ਉਹ ਉਨ੍ਹਾਂ ਬਾਰੇ ਸੋਚਦੀ ਹੈ।