ਜਲੰਧਰ:ਹਾਕੀ ਉਲੰਪਿਕ ਵਾਸਤੇ ਇਸ ਵਾਰ ਭਾਰਤੀ ਹਾਕੀ ਟੀਮ ਦੀ ਚੋਣ ਹੋ ਚੁੱਕੀ ਹੈ। ਉਲੰਪਿਕ ਵਿਚ ਜਾਣ ਵਾਲੀ ਇਸ ਭਾਰਤੀ ਹਾਕੀ ਟੀਮ ਵਿੱਚ ਇਸ ਵਾਰ 16 ਵਿਚੋਂ 8 ਖਿਡਾਰੀ ਪੰਜਾਬ ਦੇ ਹੋਣਗੇ। ਟੋਕੀਓ ਉਲੰਪਿਕ ਵਿੱਚ ਜਾਣ ਵਾਲੀ ਇਸ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਰਹਿਣ ਵਾਲੇ ਨੇ ਅਤੇ ਉਨ੍ਹਾਂ ਦੇ ਨਾਲ ਇਕ ਹੋਰ ਖਿਡਾਰੀ ਮਨਦੀਪ ਸਿੰਘ ਵੀ ਮਿੱਠਾਪੁਰ ਦੇ ਰਹਿਣ ਵਾਲਾ ਹੈ। ਇਸ ਤੋਂ ਇਲਾਵਾ 6 ਖਿਡਾਰੀਆਂ ਵਿੱਚੋਂ ਚਾਰ ਖਿਡਾਰੀ ਜਲੰਧਰ ਦੇ ਸੁਰਜੀਤ ਹਾਕੀ ਅਕੈਡਮੀ ਤੋਂ ਟਰੇਨਿੰਗ ਲੈ ਚੁੱਕੇ ਹਨ ਜਦਕਿ ਬਾਕੀ ਦੋ ਖਿਲਾੜੀਆਂ ਵਿਚੋਂ ਇਕ ਗੁਰਜੰਟ ਸਿੰਘ ਅੰਮ੍ਰਿਤਸਰ ਅਤੇ ਰੁਪਿੰਦਰਪਾਲ ਫਰੀਦਕੋਟ ਤੋਂ ਹੈ।
16 ਖਿਡਾਰੀਆਂ ਵਿਚੋਂ 8 ਖਿਡਾਰੀ ਪੰਜਾਬ ਦੇ
ਭਾਰਤੀ ਹਾਕੀ ਟੀਮ ਵਿਚ ਸਭ ਤੋਂ ਜ਼ਿਆਦਾ ਇਤਿਹਾਸ ਜੇ ਕਿਸੇ ਨੇ ਰਚੇ ਨੇ ਤੇ ਉਹ ਪੰਜਾਬੀ ਹਨ। ਜਿੱਥੇ ਕਦੇ ਇਹ ਸਮਾਂ ਹੁੰਦਾ ਸੀ ਕਿ ਭਾਰਤੀ ਟੀਮ ਵਿੱਚ 6 ਲੋਕ ਸਿਰਫ਼ ਸੰਸਾਰਪੁਰ ਪਿੰਡ ਤੋਂ ਹੀ ਖੇਡਦੇ ਸਨ। ਉਧਰ ਇਸ ਵਾਰ ਫੇਰ ਇਕ ਐਸਾ ਮੌਕਾ ਆਇਆ ਹੈ ਜਦੋਂ ਟੋਕੀਓ ਉਲੰਪਿਕ ਵਿਚ ਜਾਣ ਵਾਲੀ ਭਾਰਤੀ ਹਾਕੀ ਟੀਮ ਦੇ 16 ਖਿਡਾਰੀਆਂ ਵਿਚੋਂ 8 ਖਿਡਾਰੀ ਪੰਜਾਬ ਦੇ ਹਨ। ਜੇ ਕਿਹਾ ਜਾਵੇ ਕਿ ਇਸ ਵਾਰ ਓਲੰਪਿਕ ਵਿਚ ਜਾਣ ਵਾਲੀ ਭਾਰਤੀ ਟੀਮ ਦੇ ਅੱਧੇ ਖਿਡਾਰੀ ਪੰਜਾਬ ਤੋਂ ਹਨ ਤਾਂ ਗਲਤ ਨਹੀਂ ਹੋਵੇਗਾ।
ਕਪਤਾਨ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਪਿੰਡ ਮਿੱਠਾਪੁਰ ਦੇ
ਇਸ ਵਾਰ ਟੋਕੀਓ ਵਿਖੇ ਉਲੰਪਿਕ ਖੇਡਣ ਜਾ ਰਹੀ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ ਨਾਲ ਮਨਦੀਪ ਸਿੰਘ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਰਹਿਣ ਵਾਲੇ ਨੇ ਜਦਕਿ ਹਾਰਦਿਕ ਸਿੰਘ ਜਲੰਧਰ ਦੇ ਖੁਸਰੋਪੁਰ ਇਲਾਕੇ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਦੋ ਖਿਡਾਰੀ ਰੁਪਿੰਦਰਪਾਲ ਫਰੀਦਕੋਟ ਦੇ ਰਹਿਣ ਵਾਲੇ ਹਨ ਜਦਕਿ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਤਿੰਨ ਹੋਰ ਖਿਡਾਰੀ ਹਰਮਨਪ੍ਰੀਤ, ਸ਼ਮਸ਼ੇਰ ਅਤੇ ਦਿਲਪ੍ਰੀਤ ਵੀ ਇਸ ਟੀਮ ਵਿੱਚ ਸ਼ਾਮਲ।