ਪੰਜਾਬ

punjab

ETV Bharat / state

ਦਿਨ-ਦਿਹਾੜੇ ਚੋਰਾਂ ਨੇ ਕੀਤਾ ਹੱਥ ਸਾਫ਼ - ਲੁਧਿਆਣੇ

ਜਲੰਧਰ ਦੇ ਕਸਬਾ ਫਿਲੌਰ ਦੇ ਪਿੰਡ ਜਗਤਪੁਰਾ ਵਿਖੇ ਚੋਰਾਂ ਨੇ ਦੁਪਹਿਰ ਵੇਲੇ ਇਕ ਘਰ ਨੂੰ ਨਿਸ਼ਾਨਾ ਬਣਾਇਆ।ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਗਏ।

ਦਿਨ ਦਿਹਾੜੇ ਚੋਰਾਂ ਨੇ ਕੀਤਾ ਹੱਥ ਸਾਫ਼
ਦਿਨ ਦਿਹਾੜੇ ਚੋਰਾਂ ਨੇ ਕੀਤਾ ਹੱਥ ਸਾਫ਼

By

Published : Sep 2, 2021, 1:08 PM IST

ਜਲੰਧਰ:ਕਸਬਾ ਫਿਲੌਰ ਵਿਖੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਹੁਣ ਪੁਲਿਸ ਦਾ ਵੀ ਖੌਫ ਨਹੀਂ ਰਿਹਾ ਅਤੇ ਦਿਨ ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਫਿਲੌਰ ਦੇ ਪਿੰਡ ਜਗਤਪੁਰਾ ਵਿਖੇ ਦੇਖਣ ਨੂੰ ਮਿਲਿਆ ਜਿਥੇ ਕਿ ਚੋਰਾਂ ਨੇ ਦੁਪਹਿਰ ਦੇ ਵੇਲੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਹੋਰ ਲੱਖਾਂ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ ਹਨ।

ਦਿਨ ਦਿਹਾੜੇ ਚੋਰਾਂ ਨੇ ਕੀਤਾ ਹੱਥ ਸਾਫ਼
ਘਰ ਦੇ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰੇ ਇੱਕ ਵਜੇ ਦੇ ਕਰੀਬ ਆਪਣੀ ਭੈਣ ਦੇ ਨਾਲ ਲੁਧਿਆਣੇ ਸਮਾਨ ਲੈਣ ਗਏ ਸਨ ਅਤੇ ਘਰ ਨੂੰ ਤਾਲਾ (Lock) ਲਗਾ ਕੇ ਆਪਣੇ ਗੁਆਂਢੀਆਂ ਨੂੰ ਦੱਸ ਕੇ ਗਏ ਸਨ। ਬਾਅਦ ਵਿੱਚ ਉਨ੍ਹਾਂ ਦੇ ਗੁਆਂਢੀਆਂ ਨੇ ਮਾਲਕਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਹਨ।ਜਿਸ ਤੋਂ ਬਾਅਦ ਉਹ ਘਰ ਆ ਕੇ ਦੇਖਿਆ ਤਾਂ ਘਰ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਵਿਚੋਂ ਇਕ ਐਲਈਡੀ, ਸੋਨੇ ਦੀ ਚੈਨ ਅਤੇ ਕੜੇ, ਚਾਂਦੀ ਕੰਗਨ ਝੁਮਕੀਆਂ ਦੇ ਨਾਲ ਘਰ ਵਿੱਚ 17,000 ਨਗਦੀ ਵੀ ਪਈ ਹੋਈ ਸੀ ਜੋ ਕਿ ਚੋਰ ਚੋਰੀ ਕਰਕੇ ਫ਼ਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਇਹ ਮਾਮਲਾ ਦੁਪਹਿਰ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਸੀਸੀਟੀਵੀ (CCTV) ਵੀ ਲੱਗੇ ਹੋਏ ਹਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਕੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਜਾਂਚ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਲਕ ਦੇ ਬਿਆਨ ਦਰਜ ਕਰ ਲਏ ਹਨ ਅਤੇ ਜਲਦ ਹੀ ਉਹ ਜਾਂਚ ਪੜਤਾਲ ਕਰ ਕੇ ਚੋਰਾਂ ਨੂੰ ਗ੍ਰਿਫਤਾਰ ਕਰ ਲੈਣਗੇ।
ਇਹ ਵੀ ਪੜੋ:ਸੁਖਬੀਰ ਬਾਦਲ ਦੇ ਚੱਲਦੇ ਪ੍ਰੋਗਰਾਮ ਵਿਚ ਜੁੱਤੀ ਸੁੱਟਣ ਵਾਲੇ ਗਿਆਨੀ ਬੁਟਾ ਸਿੰਘ ਮੀਡੀਆ ਦੇ ਰੂਬਰੂ

ABOUT THE AUTHOR

...view details