ਜਲੰਧਰ: ਆਮ ਤੌਰ ਉੱਤੇ ਪੰਜਾਬ ਵਿੱਚ ਪੀਸੀਆਰ ਮੁਲਾਜ਼ਮਾਂ ਸ਼ਾਂਤੀ ਬਹਾਲੀ ਅਤੇ ਲੋਕਾਂ ਦੇ ਝਗੜੇ ਦਾ ਨਿਪਟਾਰਾ ਕਰਦੇ ਨਜ਼ਰ ਆਉਂਦੇ ਹਨ, ਪਰ ਜਲੰਧਰ ਵਿਖੇ ਪੀਸੀਆਰ ਮੁਲਾਜ਼ਮ ਆਪਸ ਵਿੱਚ(Clashes between police personnel in Jalandhar) ਝਗੜੇ ਅਤੇ ਇੱਕ ਦੂਜੇ ਦੀਆਂ ਵਰਦੀਆਂ ਤੱਕ ਪਾੜ ਦਿੱਤੀਆਂ।
ਪੰਪ 'ਤੇ ਹੋਇਆ ਝਗੜਾ: ਝਗੜੇ ਵਿੱਚ ਸ਼ਾਮਿਲ ਪੁਲਿਸ ਮੁਲਾਜ਼ਮ (Police personnel involved in the dispute) ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਡਿਊਟੀ ਉੱਤੇ ਤਾਇਨਾਤ ਸਨ ਇਸ ਦੌਰਾਨ ਉਨ੍ਹਾਂ ਨੂੰ ਪੈਟਰੋਲ ਪੰਪ ਤੋਂ ਫੋਨ ਆਇਆ ਕਿ ਕੋਈ ਪੁਲਿਸ ਮੁਲਾਜ਼ਮ ਪੰਪ ਦੇ ਕਰਿੰਦਿਆਂ ਨੂੰ ਬੇਵਜ੍ਹਾ ਗਾਲ੍ਹਾਂ ਕੱਢ ਰਿਹਾ ਹੈ ਅਤੇ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਪੁਲਿਸ ਮੁਲਾਜ਼ਮ ਉਨ੍ਹਾਂ ਨਾਲ ਹੀ ਝਗੜ ਪਿਆ ਅਤੇ ਗਾਲ੍ਹਾਂ ਕੱਢਣ ਲੱਗ ਪਿਆ। ਇਸ ਦੌਰਾਨ ਜਦੋਂ ਉਨ੍ਹਾਂ ਨੇ ਪੰਪ ਉੱਤੇ ਮੌਜੂਦ ਮੁਲਾਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਝਗੜਾ ਸ਼ੁਰੂ ਹੋ ਗਿਆ ਅਤੇ ਝਗੜੇ ਦੌਰਾਨ ਮੁਲਾਜ਼ਮ ਦੀ ਵਰਦੀ (During the dispute the employees uniform was torn) ਵੀ ਪਾੜ ਦਿੱਤੀ ਗਈ।