ਪੰਜਾਬ

punjab

ਰੇਲਵੇ ਆਵਾਜਾਈ ਠੱਪ ਹੋਣ ਕਾਰਨ ਯੂਰੀਆ ਖਾਦ ਦੀ ਹੋ ਸਕਦੀ ਹੈ ਭਾਰੀ ਕਮੀ

ਰੇਲਵੇ ਆਵਾਜਾਈ ਠੱਪ ਹੋਣ ਕਾਰਨ ਪੰਜਾਬ ਵਿੱਚ ਯੂਰੀਆ ਖਾਦ ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਸ ਸਬੰਧੀ ਜਲੰਧਰ ਦੇ ਮੁੱਖ ਖੇਤੀਬਾੜੀ ਅਫ਼ਸਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਇਸ ਤਰ੍ਹਾਂ ਹੀ ਜਾਰੀ ਰਹਿੰਦਾ ਹੈ ਤਾਂ ਯੂਰੀਆ ਦੀ ਭਾਰੀ ਕਮੀ ਵੇਖਣ ਨੂੰ ਮਿਲ ਸਕਦੀ ਹੈ।

By

Published : Oct 20, 2020, 8:09 PM IST

Published : Oct 20, 2020, 8:09 PM IST

ਰੇਲਵੇ ਆਵਾਜਾਈ ਠੱਪ ਹੋਣ ਕਾਰਨ ਯੂਰੀਆ ਖਾਦ ਦੀ ਹੋ ਸਕਦੀ ਹੈ ਭਾਰੀ ਕਮੀ
ਰੇਲਵੇ ਆਵਾਜਾਈ ਠੱਪ ਹੋਣ ਕਾਰਨ ਯੂਰੀਆ ਖਾਦ ਦੀ ਹੋ ਸਕਦੀ ਹੈ ਭਾਰੀ ਕਮੀ

ਜਲੰਧਰ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਰੇਲ ਲਾਈਨਾਂ 'ਤੇ ਸੰਘਰਸ਼ ਕਰਦੇ ਹੋਏ ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਹੋਇਆ ਹੈ। ਰੇਲ ਸੇਵਾ ਬੰਦ ਹੋਣ ਕਾਰਨ ਕਈ ਤਰ੍ਹਾਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਯੂਰੀਆ ਖਾਦ ਦੀ ਸਮੱਸਿਆ ਵੀ ਹੈ। ਇਸ ਸਮੱਸਿਆ ਸਬੰਧੀ ਜਲੰਧਰ ਦੇ ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ।

ਖੇਤੀਬਾੜੀ ਅਫਸਰ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦਾ ਧਰਨਾ ਇਸ ਤਰ੍ਹਾਂ ਹੀ ਚਲਦਾ ਰਿਹਾ ਅਤੇ ਰੇਲ ਆਵਾਜਾਈ ਠੱਪ ਰਹਿੰਦੀ ਹੈ ਤਾਂ ਅੱਗੇ ਕਣਕ ਦੀ ਬਿਜਾਈ ਸਮੇਂ ਯੂਰੀਆ ਖਾਦ ਦੀ ਭਾਰੀ ਕਮੀ ਆ ਸਕਦੀ ਹੈ। ਇਸ ਦਾ ਅਸਰ ਫ਼ਸਲ ਦੇ ਝਾੜ ਉਪਰ ਵੀ ਪੈ ਸਕਦਾ ਹੈ।

ਰੇਲਵੇ ਆਵਾਜਾਈ ਠੱਪ ਹੋਣ ਕਾਰਨ ਯੂਰੀਆ ਖਾਦ ਦੀ ਹੋ ਸਕਦੀ ਹੈ ਭਾਰੀ ਕਮੀ

ਜਲੰਧਰ ਜ਼ਿਲ੍ਹੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਯੂਰੀਆ ਖਾਦ ਮਹੀਨੇ ਦੇ ਮਹੀਨੇ ਜ਼ਰੂਰਤ ਦੇ ਹਿਸਾਬ ਦੇ ਨਾਲ ਰੇਲਵੇ ਦੇ ਰੈਕਾਂ ਰਾਹੀਂ ਆਉਂਦੀ ਰਹਿੰਦੀ ਸੀ। ਪਰ ਹੁਣ ਕਿਸਾਨਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਯੂਰੀਆਂ ਖਾਦ ਨਹੀਂ ਪਹੁੰਚ ਰਹੀ ਹੈ।

ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੂਰੀ ਸੀਜ਼ਨ ਦੌਰਾਨ ਹੋਰਨਾਂ ਫ਼ਸਲਾਂ ਸਮੇਤ 55 ਤੋਂ 60 ਮੀਟਰਿਕ ਟਨ ਯੂਰੀਆ ਖਾਦ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਮਹੀਨੇ ਹੀ 15000 ਮੀਟਰਿਕ ਟਨ ਯੂਰੀਆ ਖਾਦ ਦੀ ਜ਼ਰੂਰਤ ਸੀ। ਪਰੰਤੂ ਮੌਜੂਦਾ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਸਿਰਫ਼ 5000 ਮੀਟਰਿਕ ਟਨ ਟਨ ਹੀ ਸਟਾਕ ਬਚਿਆ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਖਾਦ ਦੀ ਜਿੰਨੀ ਜ਼ਰੂਰਤ ਹੋਵੇ, ਓਨੀ ਹੀ ਲਈ ਜਾਵੇ ਤਾਂ ਜੋ ਹੋਰ ਕਿਸਾਨਾਂ ਨੂੰ ਵੀ ਖਾਦ ਦੀ ਪੂਰਤੀ ਹੋ ਸਕੇ।

ABOUT THE AUTHOR

...view details