ਜਲੰਧਰ: ਕਸਬਾ ਫਿਲੌਰ 'ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਚੋਰੀ ਦੀਆਂ ਵੱਧ ਰਹੇ ਇਨ੍ਹਾਂ ਮਾਮਲਿਆਂ ਕਰਕੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਵੱਧ ਰਹੇ ਮਾਮਲਿਆ ਦੇ ਵਿਰੋਧ ‘ਚ ਸਥਾਨਕ ਲੋਕਾਂ ਵੱਲੋਂ ਫਿਲੌਰ ਦੇ ਡੀ.ਐੱਸ.ਪੀ. ਦਫ਼ਤਰ (DSP Office) ਦੇ ਬਾਹਰ ਧਰਨਾ ਵੀ ਲਗਾਇਆ ਗਿਆ ਸੀ।
ਹਾਲਾਂਕਿ ਉਦੋਂ ਪੁਲਿਸ (Police) ਪ੍ਰਸ਼ਾਸਨ ਵੱਲੋਂ ਅੱਗੋਂ ਤੋਂ ਮਾਹੌਲ ਸੁਧਾਰਨ ਦੇ ਭਰੋਸਾ ਦੇ ਕੇ ਇਹ ਧਰਨਾ ਖ਼ਤਮ ਕਰਵਾ ਦਿੱਤਾ ਸੀ, ਪਰ ਅਫਸੋਸ ਪੁਲਿਸ (Police) ਪ੍ਰਸ਼ਾਸਨ ਆਪਣੇ ਭਰੋਸੇ ਨੂੰ ਪੂਰਾ ਨਹੀਂ ਕਰ ਸਕਿਆ। ਅੱਜ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਵੱਧ ਚੁੱਕੇ ਹਨ, ਕਿ ਚੋਰਾਂ ਨੇ ਦਿਨ-ਦਿਹਾੜੇ ਮੇਨ ਬਾਜ਼ਾਰ (Main Market) ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰਦਾਤ ਵਿੱਚ ਚੋਰ ਘਰ ‘ਚੋਂ 8 ਤੋਲੇ ਸੋਨਾ (Gold) ਅਤੇ 2 ਲੱਖ ਦੀ ਨਕਦੀ (Cash) ਲੈਕੇ ਫਰਾਰ ਹੋ ਗਏ ਹਨ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਤਾ ਬੀਮਾਰ ਸੀ ਜਿਸ ਨੂੰ ਉਹ ਹਸਪਤਾਲ (Hospital) ਲੈ ਕੇ ਗਏ ਹੋਏ ਸਨ ਅਤੇ ਸਾਰਾ ਹੀ ਪਰਿਵਾਰ ਹਸਪਤਾਲ (Hospital) ਵਿੱਚ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਹਸਪਤਾਲ (Hospital) ਹੋਣ ਕਰਕੇ ਉਨ੍ਹਾਂ ਨੇ ਘਰ ਤਾਲਾ ਲਾਇਆ ਹੋਇਆ ਸੀ।