ਪੰਜਾਬ

punjab

ETV Bharat / state

ਨੌਕਰ ਨੇ ਘਰ ਦੇ ਮੈਂਬਰਾਂ ਨੂੰ ਬੇਹੋਸ਼ ਕਰ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ - ਪ੍ਰਸਿੱਧ ਸਮਾਜ ਸੇਵੀ ਵਾਲੀਆ

ਫਗਵਾੜਾ ਵਿੱਚ ਇਕ ਅਜੀਬ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਕਾਰਨ ਲੋਕ ਸਹਿਮ ਵਿੱਚ ਹਨ। ਨੌਕਰ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੇਹੋਸ਼ ਕਰਕੇ ਨਕਦੀ ਅਤੇ ਗਹਿਣੇ ਲੁੱਟ ਕੇ ਲੈ ਗਿਆ...

ਨੌਕਰ ਨੇ ਘਰ ਦੇ ਮੈਂਬਰਾਂ ਨੂੰ ਬੇਹੋਸ਼ ਕਰ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ
ਨੌਕਰ ਨੇ ਘਰ ਦੇ ਮੈਂਬਰਾਂ ਨੂੰ ਬੇਹੋਸ਼ ਕਰ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ

By

Published : Jun 16, 2023, 4:33 PM IST

ਨੌਕਰ ਨੇ ਘਰ ਦੇ ਮੈਂਬਰਾਂ ਨੂੰ ਬੇਹੋਸ਼ ਕਰ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ

ਜਲੰਧਰ: ਫਗਵਾੜਾ 'ਚ ਇਕ ਵੱਡੀ ਹਾਈ ਪ੍ਰੋਫਾਈਲ ਲੁੱਟ ਦੀ ਵਾਰਦਾਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਫਗਵਾੜਾ ਦੇ ਮਸ਼ਹੂਰ ਵਪਾਰੀ ਅਤੇ ਪ੍ਰਸਿੱਧ ਸਮਾਜ ਸੇਵੀ ਅਜੀਤ ਵਾਲੀਆ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਰ ਦੇ ਮੈਂਬਰਾਂ ਅਤੇ ਬਾਕੀ ਨੌਕਰਾਂ ਨੂੰ ਜ਼ਹਿਰੀਲਾ ਖਾਣਾ ਖੁਆ ਕੇ ਘਰ ਦੇ ਰਸੋਈਏ ਵੱਲੋਂ ਤਿਜੌਰੀ 'ਚੋਂ ਕੀਮਤੀ ਸਾਮਾਨ, ਨਕਦੀ ਆਦਿ ਲੁੱਟਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਨੇਪਾਲੀ ਮੂਲ ਦਾ ਕੁੱਕ :ਲਜ਼ਮ ਕੁੱਕ ਨੇਪਾਲੀ ਮੂਲ ਦਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਉਹ ਅਜੇ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਖਾਣਾ ਖਾਣ ਤੋਂ ਬਾਅਦ ਵਾਲੀਆ ਪਰਿਵਾਰ ਦੇ ਮੁਖੀ ਅਜੀਤ ਵਾਲੀਆ, ਉਨ੍ਹਾਂ ਦੀ ਪਤਨੀ ਮਿੰਨੀ ਵਾਲੀਆ, ਉਨ੍ਹਾਂ ਦੀ ਮਾਤਾ ਅਤੇ ਦੇਖਭਾਲ ਲਈ ਰੱਖੀ ਗਈ ਨਰਸ ਅਤੇ ਘਰ ਦੇ ਦੋ ਨੌਕਰ ਬੇਹੋਸ਼ ਪਾਏ ਗਏ ਹਨ। ਜਿਨ੍ਹਾਂ 'ਚੋਂ ਅਜੀਤ ਵਾਲੀਆ ਅਤੇ ਉਸ ਦੀ ਪਤਨੀ ਮਿੰਨੀ ਬੇਹੋਸ਼ੀ ਦੀ ਹਾਲਤ 'ਚ ਮਿਲੇ ਹਨ। ਜਿਸ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਕਰ ਰਹੀ ਜਾਂਚ:ਥਾਣਾ ਸਿਟੀ ਫਗਵਾੜਾ ਦੇ ਅਮਨਦੀਪ ਸਿੰਘ ਨਾਹਰ ਨੇ ਡਕੈਤੀ ਦੀ ਘਟਨਾ ਦੀ ਅਧਿਕਾਰਤ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਚੱਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੇਪਾਲੀ ਮੂਲ ਦਾ ਰਸੋਈਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚਲਾ ਗਿਆ ਹੈ। ਉਕਤ ਰਸੋਈਏ ਨੂੰ ਕੁਝ ਦਿਨ ਪਹਿਲਾਂ ਹੀ ਨੌਕਰੀ 'ਤੇ ਰੱਖਿਆ ਗਿਆ ਹੈ। ਪੁਲਿਸ ਜਾਂਚ ਜਾਰੀ ਹੈ ਕਿ ਕੁੱਕ ਦੇ ਨਾਲ ਇਸ ਘਟਨਾ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ ਜਾਂ ਉਹ ਸਾਮਾਨ ਸਮੇਤ ਕਿੱਥੇ ਫਰਾਰ ਹੋਏ ਹਨ। ਇਸ ਨੂੰ ਲੈ ਕੇ ਪੁਲਿਸ ਜਾਂਚ ਦਾ ਦੌਰ ਜਾਰੀ ਹੈ।

ਇਲਾਕੇ ਵਿੱਚ ਸਹਿਮ: ਦੂਜੇ ਪਾਸੇ ਫਗਵਾੜਾ ਵਿੱਚ ਵਾਪਰੀ ਇਸ ਹਾਈ ਪ੍ਰੋਫਾਈਲ ਲੁੱਟ ਦੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਇਸ ਮਾਮਲੇ ਸਬੰਧੀ ਕੁੱਝ ਸੁਰਾਗ ਮਿਲੇ ਹਨ, ਜਿਸ 'ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਘਰ 'ਚੋਂ ਸੀ.ਸੀ.ਟੀ.ਵੀ. ਫੁਟੇਜ ਮਿਲੀ ਹੈ, ਜੋ ਲੁੱਟ ਦੀ ਵਾਰਦਾਤ ਨੂੰ ਸੁਲਝਾਉਣ 'ਚ ਅਹਿਮ ਹੋ ਸਕਦੀ ਹੈ।

ABOUT THE AUTHOR

...view details