ਜਲੰਧਰ:ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਤਹਿਤ ਆਉਂਦੇ ਸੈਂਟਰਲ ਟਾਊਨ ਵਿਖੇ ਚੋਰ ਇੱਕ ਗੋਦਾਮ ਦਾ ਤਾਲਾ ਤੋੜ ਕੇ ਅੰਦਰੋਂ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਚੁਰਾ ਕੇ ਲੈ ਗਏ।
ਫਗਵਾੜਾ ਗੇਟ ਦੇ ਕੋਲ ਸਕਾਈਲਾਰਕ ਇੰਟਰਪ੍ਰਾਈਜ਼ਿਜ਼ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਦੇ ਕੋਲ ਹੀ ਉਸ ਦਾ ਇੱਕ ਸੈਂਟਰਲ ਟਾਊਨ ਵਿੱਚ ਗੋਦਾਮ ਹੈ ਅਤੇ ਉਹੋ ਲੁਧਿਆਣਾ ਰਿਸ਼ਤੇਦਾਰਾਂ ਦੇ ਘਰ ਕਿਸੇ ਪ੍ਰੋਗਰਾਮ ਵਿੱਚ ਗਏ ਹੋਏ ਸਨ ਜਦੋਂ ਪਰਤੇ ਤਾਂ ਗੋਦਾਮ ਵਿੱਚ ਕੋਈ ਸਾਮਾਨ ਲੈਣ ਗਏ। ਉਥੇ ਦੇਖਿਆ ਕਿ ਗੋਦਾਮ ਦੇ ਦਰਵਾਜ਼ੇ ਦੇ ਕੁੰਡੇ ਉੱਖੜੇ ਹੋਏ ਸਨ ਤੇ ਅੰਦਰ ਪਿਆ ਜ਼ਿਆਦਾਤਰ ਸਾਮਾਨ ਗਾਇਬ ਸੀ।