ਪੰਜਾਬ

punjab

ETV Bharat / state

ਸਰਕਾਰੀ ਸਕੂਲ ਵਿਚ ਹੋਈ ਚੋਰੀ, ਪੜ੍ਹੋ ਪੂਰੀ ਖ਼ਬਰ - ਸਮਾਰਟ ਐਲਈਡੀ

ਜਲੰਧਰ (Jalandhar) ਜ਼ਿਲ੍ਹੇ ਦੇ ਪਿੰਡ ਜਮਸ਼ੇਰ ਦੇ ਸਰਕਾਰੀ ਸਕੂਲ (Government school) ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਰਾਤ ਨੂੰ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਸਮਾਰਟ ਐਲਈਡੀ (Smart LED) ਅਤੇ ਪਾਣੀ ਦੀ ਟੈਂਕੀ ਦਾ ਸਟਾਰਟਰ ਤੇ ਪੈਨਲ ਤਾਰਾ ਆਦਿ ਸਮਾਨ ਚੋਰੀ ਕਰ ਲਿਆ।

ਸਰਕਾਰੀ ਸਕੂਲ ਵਿਚ ਹੋਈ ਚੋਰੀ
ਸਰਕਾਰੀ ਸਕੂਲ ਵਿਚ ਹੋਈ ਚੋਰੀ

By

Published : Sep 25, 2021, 6:21 PM IST

ਜਲੰਧਰ: ਪੰਜਾਬ (Punjab) ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾਂਦੀਆਂ ਹਨ। ਪਹਿਲਾਂ ਤਾਂ ਅਜਿਹੀਆਂ ਵਾਰਦਾਤਾਂ ਕਰਕੇ ਲੋਕਾਂ ਨੂੰ ਭਰੇ ਬਾਜ਼ਾਰਾ ਜਾਂ ਫਿਰ ਭੀੜ ਵਾਲੀਆਂ ਥਾਵਾਂ ਤੇ ਜਾਂਦਿਆਂ ਲੁੱਟ ਖੋਹ ਦਾ ਡਰ ਰਹਿੰਦਾ ਸੀ ਪਰ ਹੁਣ ਤਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਸਕੂਲਾਂ ਤੱਕ ਵੀ ਪਹੁੰਚ ਚੁੱਕੇ ਹਨ। ਬੀਤੇ ਦਿਨੀ ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ।

ਜਲੰਧਰ (Jalandhar) ਜ਼ਿਲ੍ਹੇ ਦੇ ਪਿੰਡ ਜਮਸ਼ੇਰ ਦੇ ਸਰਕਾਰੀ ਸਕੂਲ (Government school) ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਰਾਤ ਨੂੰ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਕੇ ਸਮਾਰਟ ਐਲਈਡੀ (Smart LED) ਅਤੇ ਪਾਣੀ ਦੀ ਟੈਂਕੀ ਦਾ ਸਟਾਰਟਰ ਤੇ ਪੈਨਲ ਤਾਰਾ ਆਦਿ ਸਮਾਨ ਚੋਰੀ ਕਰ ਲਿਆ।

ਸਰਕਾਰੀ ਸਕੂਲ ਵਿਚ ਹੋਈ ਚੋਰੀ

ਸਰਕਾਰੀ ਸਕੂਲ ਦੇ ਇੰਚਾਰਜ ਸੁਖਚਰਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਸਵੇਰੇ ਸਕੂਲ ਆ ਕੇ ਦੇਖਿਆ ਤੇ ਇੱਥੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਕੂਲ ਦੇ ਸਮਾਰਟ ਰੂਮ ਦੇ ਵਿੱਚ ਐਲਈਡੀ ਵੀ ਨਹੀਂ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ ਦੀ ਪੁਲੀਸ ਨੂੰ ਇਸ ਸੰਬੰਧੀ ਕੰਪਲੇਂਟ ਦਿੱਤੀ ਹੈ।

ਉੱਥੇ ਹੀ ਇਸ ਸੰਬੰਧ ਵਿਚ ਚੌਂਕੀ ਫਤਿਹਪੁਰ ਥਾਣਾ ਸਦਰ ਦੇ ਏ ਐੱਸ ਆਈ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕਰਕੇ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਇੱਕ ਪਾਸੇ ਜਿੱਥੇ ਜਲੰਧਰ ਕਮਿਸ਼ਨਰੇਟ ਤਿਉਹਾਰਾਂ ਨੂੰ ਲੈ ਕੇ ਕ੍ਰਾਈਮ ਕੰਟਰੋਲ ਦੀ ਗੱਲ ਕਰ ਰਿਹਾ ਹੈ। ਉਸ ਦੇ ਦੂਸਰੇ ਪਾਸੇ ਹੀ ਚੋਰੀ ਦੀਆਂ ਵਾਰਦਾਤਾਂ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ:-ਲੁੱਟ ਖੋਹ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ABOUT THE AUTHOR

...view details