ਜਲੰਧਰ: ਬੀਤੀ ਰਾਤ ਜਲੰਧਰ ਦੇ ਥਾਣਾ 7 ਦੇ ਵਿੱਚ ਪੈਂਦੇ ਸੇਵਾ ਕੇਂਦਰ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸੇਵਾ ਕੇਂਦਰ ਦਾ ਤਾਲਾ ਤੋੜ ਕੇ 16 ਬੈਟਰੀਆ ਚੋਰੀ ਕਰ ਲਾਈਆਂ ਹਨ।
ਇਸ ਦੇ ਨਾਲ ਹੀ ਚੋਰਾਂ ਨੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਅਤੇ ਡੀ.ਵੀ.ਆਰ 'ਚੋ ਸਾਰੀ ਵੀਡੀਓ ਡਲੀਟ ਕਰ ਦਿੱਤੀ ਹੈ। ਜਦ ਕਿ ਦੋ ਦਿਨ ਪਹਿਲਾਂ ਹੀ ਹੋਈ ਚੈਂਕਿੰਗ ਵਿੱਚ ਸਾਰੇ ਕੈਮਰੇ ਸਹੀ ਢੰਗ ਨਾਲ ਕੰਮ ਕਰ ਰਹੇ ਸਨ।
ਸੇਵਾ ਕੇਂਦਰ ਵਿੱਚ ਕੰਮ ਕਰਨ ਵਾਲੇ ਸੁਪਰਵਾਇਜ਼ਰ ਦਾ ਕਹਿਣਾ ਹੈ ਕਿ, ਉਹ ਬੀਤੀ ਸ਼ਾਮ ਨੂੰ ਸੇਵਾ ਕੇਂਦਰ ਬੰਦ ਕਰ ਗਏ ਸੀ। ਬੁੱਧਵਾਰ ਸਵੇਰ ਆ ਕੇ ਜਦੋ ਉਹ ਸੇਵਾ ਕੇਂਦਰ ਖੋਲ੍ਹਣ ਲੱਗਿਆ ਤਾਂ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਬਿਖਰਿਆ ਪਿਆ ਸੀ, ਜਿਸ ਤੋ ਬਾਅਦ ਇਸ ਦੀ ਸ਼ਿਕਾਇਤ ਥਾਣਾ 7 ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਪਰਵਾਇਜ਼ਰ ਨੇ ਦੱਸਿਆ ਕਿ ਜਿਹੜੀਆਂ ਬੈਟਰੀਆਂ ਚੋਰੀਆਂ ਹੋਈਆਂ ਹਨ, ਇਨ੍ਹਾਂ ਦੀ ਕੀਮਤ 50 ਹਾਜ਼ਾਰ ਦੇ ਕਰੀਬ ਬਣਦੀ ਹੈ।
ਇਹ ਵੀ ਪੜੋ: ਜਲੰਧਰ: ਪਿੱਟਬੁੱਲ ਦਾ ਸ਼ਿਕਾਰ ਹੋਇਆ ਇੱਕ ਹੋਰ ਬੱਚਾ
ਏਐਸਆਈ ਨੌਨਿਹਾਲ ਸਿੰਘ ਨੇ ਕਿਹਾ ਕਿ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।