ਜਲੰਧਰ:ਜਲੰਧਰ ਦੇ ਕਸਬਾ ਗੁਰਾਇਆ ਵਿਖੇ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੜੇ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਵੀ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਜਾਰੀ ਹੈ।
ਜਲੰਧਰ ਦੇ ਧਾਰਮਿਕ ਸਥਾਨ 'ਚ ਚੋਰੀ
ਜਲੰਧਰ ਦੇ ਪਿੰਡ ਰੁੜਕਾ ਖੁਰਦ ਵਿਖੇ ਸਥਿੱਤ ਧੰਨ ਧੰਨ ਬਾਬਾ ਬਸਾਊ ਦੁੱਧਧਾਰੀ ਜੀ ਤਪ ਅਸਥਾਨ ਵਿਖੇ ਇੱਕ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ
ਅਜਿਹਾ ਮਾਮਲਾ ਚੋਰੀ ਦਾ ਪਿੰਡ ਰੁੜਕਾ ਖੁਰਦ ਵਿਖੇ ਇਕ ਧਾਰਮਿਕ ਅਸਥਾਨ ਨੂੰ ਆਪਣੀ ਚੋਰੀ ਦਾ ਨਿਸ਼ਾਨਾ ਬਣਾਇਆ ਹੈ। ਪਿੰਡ ਰੁੜਕਾ ਖੁਰਦ ਵਿਖੇ ਸਥਿਤ ਧੰਨ ਧੰਨ ਬਾਬਾ ਬਸਾਊ ਦੁੱਧਧਾਰੀ ਜੀ ਤਪ ਅਸਥਾਨ ਵਿਖੇ ਇਕ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ, ਕਿ ਇਹ ਸਥਾਨ ਹਮੇਸ਼ਾ ਖੁੱਲ੍ਹਾ ਹੀ ਰਹਿੰਦਾ ਹੈ ਅਤੇ ਬੀਤੀ ਰਾਤ ਦੋ ਵਜੇ ਦੇ ਕਰੀਬ ਇੱਕ ਵਿਅਕਤੀ ਦਰਬਾਰ ਦੇ ਪਿਛਲੇ ਪਾਸੇ ਗਰਿੱਲ ਟੱਪ ਕੇ ਅੰਦਰ ਆਇਆ। ਅਤੇ ਦਰਬਾਰ ਦੇ ਅੰਦਰ ਪਏ ਗੱਲੇ ਵਿੱਚੋਂ ਸਾਰੇ ਪੈਸੇ ਲੈ ਕੇ ਫ਼ਰਾਰ ਹੋ ਗਿਆ। ਚੋਰੀ ਦੀ ਸਾਰੀ ਘਟਨਾ ਸਾਰੀ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਵੇਰੇ ਆ ਕੇ ਦੇਖਿਆ ਤਾਂ ਗੱਲਾਂ ਟੁੱਟਾ ਹੋਇਆ ਸੀ, ਅਤੇ ਉਸ ਵਿੱਚੋਂ ਸਾਰੇ ਪੈਸੇ ਗਾਇਬ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਸੀ.ਸੀ.ਟੀ.ਵੀ ਵੀ ਦੇਖੇ ਅਤੇ ਇੱਕ ਬੰਦਾ ਆਉਂਦਾ ਦਿਖਾਈ ਦਿੱਤਾ। ਜਿਸ ਨੇ ਗੱਲਾ ਤੋੜਿਆ ਅਤੇ ਪੈਸੇ ਲੈ ਕੇ ਉਥੋਂ ਨਿਕਲ ਗਿਆ, ਚੋਰ ਦੀ ਪਛਾਣ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਚੋਰ ਦੀ ਪਛਾਣ ਨਹੀਂ ਹੋ ਸਕੀ, ਫਿਲਹਾਲ ਉਨ੍ਹਾਂ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ।
ਇਹ ਵੀ ਪੜ੍ਹੋ:- ਕੈਪਟਨ ਵੱਲੋਂ ਸਿੱਧੂ ਦਾ ਸੱਦਾ ਕਬੂਲ