ਪੰਜਾਬ

punjab

ETV Bharat / state

ਪਤੰਗ ਲੁੱਟਦਾ ਨੌਜਵਾਨ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸਿਆ, ਪੀਜੀਆਈ ਰੈਫਰ - young man who was flying the kite was badly burnt due to electric shock

ਜਲੰਧਰ ਦੇ ਕਸਬਾ ਫ਼ਿਲੌਰ 'ਚ ਇੱਕ ਨੌਜਵਾਨ ਪਤੰਗ ਲੁੱਟਦੇ ਹੋਏ ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਹੈ। ਨੌਜਵਾਨ 70 ਫ਼ੀਸਦੀ ਝੁਲਸ ਗਿਆ ਹੈ, ਜਿਸ ਨੂੰ ਡਾਕਟਰਾਂ ਨੇ ਪੀਜੀਆਈ ਰੈਫ਼ਰ ਕੀਤਾ ਹੈ।

ਪਤੰਗ ਲੁੱਟਦਾ ਨੌਜਵਾਨ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸਿਆ, ਪੀਜੀਆਈ ਰੈਫਰ
ਪਤੰਗ ਲੁੱਟਦਾ ਨੌਜਵਾਨ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸਿਆ, ਪੀਜੀਆਈ ਰੈਫਰ

By

Published : Oct 18, 2020, 8:14 PM IST

ਜਲੰਧਰ: ਕਸਬਾ ਫ਼ਿਲੌਰ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 17 ਸਾਲਾ ਨੌਜਵਾਨ ਪਤੰਗ ਲੁਟਦੇ ਹੋਏ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ਵਿੱਚ ਆ ਗਿਆ। ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ। ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ।

ਪਤੰਗ ਲੁੱਟਦਾ ਨੌਜਵਾਨ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸਿਆ, ਪੀਜੀਆਈ ਰੈਫਰ

ਜਾਣਕਾਰੀ ਅਨੁਸਾਰ ਮੋਹਿਤ ਨਾਂਅ ਦਾ ਮੁੰਡਾ ਗਲੀ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਇੱਕ ਪਤੰਗ ਟੁੱਟਿਆ ਤਾਂ ਉਹ ਪਤੰਗ ਨੂੰ ਲੁੱਟਣ ਲਈ ਇੱਕ ਦੁਕਾਨ ਦੀ ਛੱਤ ਉਪਰ ਚਲਾ ਗਿਆ। ਇਸ ਦੌਰਾਨ ਪਤੰਗ ਲੁੱਟਦੇ ਹੋਏ ਮੋਹਿਤ ਦੁਕਾਨ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਇੱਕ ਵੱਡਾ ਧਮਾਕਾ ਹੋਇਆ।

ਧਮਾਕੇ ਕਾਰਨ ਮੋਹਿਤ ਬੁਰੀ ਤਰ੍ਹਾਂ ਝੁਲਸ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਮੌਕੇ 'ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ 70 ਫ਼ੀਸਦੀ ਝੁਲਸ ਜਾਣ ਕਾਰਨ ਮੋਹਿਤ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।

ਨੌਜਵਾਨ ਦੀ ਮਾਂ ਅੰਜਨਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੋਹਿਤ ਦੇ ਛੱਤ 'ਤੇ ਜਾਣ ਬਾਰੇ ਉਸ ਨੂੰ ਨਹੀਂ ਪਤਾ ਸੀ। ਲੋਕਾਂ ਤੋਂ ਹੀ ਉਸ ਨੂੰ ਮੋਹਿਤ ਦੇ ਝੁਲਸ ਜਾਣ ਬਾਰੇ ਪਤਾ ਲੱਗਿਆ।

ਮੌਕੇ 'ਤੇ ਹਾਜ਼ਰ ਇੱਕ ਦੁਕਾਨਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਜਵਾਨ ਦੇ ਛੱਤ ਉਪਰ ਜਾਣ ਬਾਰੇ ਕੁੱਝ ਪਤਾ ਨਹੀਂ ਲੱਗਾ। ਕੁੱਝ ਚਿਰ ਬਾਅਦ ਅਚਾਨਕ ਛੱਤ ਤੋਂ ਤੇਜ਼ ਆਵਾਜ਼ ਆਈ, ਜਿਸ ਕਾਰਨ ਛੱਤ ਟੁੱਟ ਗਈ ਅਤੇ ਮੀਟਰ ਸੜ ਗਿਆ। ਉਸ ਨੇ ਦੱਸਿਆ ਕਿ ਹਾਈ ਵੋਲਟੇਜ਼ ਤਾਰਾਂ ਦੁਕਾਨ ਉਪਰੋਂ ਲੰਘਦੀਆਂ ਹਨ, ਜਿਸ ਸਬੰਧੀ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ABOUT THE AUTHOR

...view details