ਜਲੰਧਰ: ਕਹਿੰਦੇ ਨੇ ਇਨਸਾਨ ਵਿੱਚ ਕੁਝ ਕਰਨ ਦੀ ਚਾਹਤ ਹੋਵੇ ਤਾਂ ਉਸ ਲਈ ਕੁਝ ਵੀ ਮੁਸ਼ਕਿਲ ਨਹੀਂ ਹੈ। ਅਜਿਹਾ ਹੀ ਇੱਕ ਵਿਅਕਤੀ ਜਲੰਧਰ ਦਾ ਰਹਿਣ ਵਾਲਾ ਬਲਜੀਤ ਸਿੰਘ ਹੈ। ਬਲਜੀਤ ਸਿੰਘ ਜਲੰਧਰ ਦੇ ਲੰਮਾ ਪਿੰਡ ਦਾ ਰਹਿਣ ਵਾਲਾ ਹੈ। ਜਿਸ ਵਲੋਂ ਆਪਣੇ ਦੋ ਪਹੀਆ ਵਾਹਨ ਜੂਪੀਟਰ ਸਕੂਟੀ ਤੋਂ ਟਰੈਕਟਰ ਤਿਆਰ ਕੀਤਾ ਗਿਆ ਹੈ। ਜਿਸ ਨੂੰ ਲੈਕੇ ਲੋਕਾਂ ਵਲੋਂ ਹੁਣ ਉਸ ਨੂੰ ਹੋਰ ਟਰੈਕਟਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਨੌਜਵਾਨ ਨੇ ਕੀਤੀ ਕਮਾਲ, ਦੋ ਪਹੀਆ ਵਾਹਨਾਂ ਤੋਂ ਬਣਾਇਆ ਟਰੈਕਟਰ ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ਨੌਜਵਾਨ ਬਲਜੀਤ ਨੇ ਦੱਸਿਆ ਕਿ ਉਹ ਟਰੈਕਟਰ ਬਣਾਉਣ ਵਾਲੀ ਕੰਪਨੀ 'ਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕਿਸੇ ਕਾਰਨ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ। ਨੌਜਵਾਨ ਦਾ ਕਹਿਣਾ ਕਿ ਉਸ ਦਾ ਸੁਪਨਾ ਸੀ ਕਿ ਘਰ 'ਚ ਛੋਟਾ ਟਰੈਕਟਰ ਕੰਮਕਾਰ ਲਈ ਰੱਖਿਆ ਜਾਵੇ, ਪਰ ਕੀਮਤਾ ਜਿਆਦਾ ਹੋਣ ਕਾਰਨ ਉਹ ਇਸ ਨੂੰ ਪੂਰਾ ਨਹੀਂ ਕਰ ਸਕਿਆ ਸੀ।
ਬਲਜੀਤ ਨੇ ਦੱਸਿਆ ਕਿ ਉਸ ਕੋਲ ਪੁਰਾਣੀ ਸਕੂਟੀ ਸੀ, ਜਿਸ ਨੂੰ ਵੇਚਣ ਲਈ ਉਹ ਕਬਾੜੀਏ ਕੋਲ ਗਿਆ ਪਰ ਰਕਮ ਜਿਆਦਾ ਨਾ ਮਿਲਣ ਕਾਰਨ ਵਾਪਸ ਲੈ ਆਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਖੁਦ ਟਰੈਕਟਰ ਬਣਾਉਣ ਦੀ ਸੋਚੀ। ਜਿਸ ਤੋਂ ਬਾਅਦ ਉਸ ਵਲੋਂ ਵੱਖ-ਵੱਖ ਦੋ ਪਹੀਆ ਵਾਹਨਾਂ ਦੇ ਸਪੇਅਰ ਪਾਰਟਸ ਅਤੇ ਕੁਝ ਮਾਰੂਤੀ ਦੇ ਸਪੇਅਰ ਪਾਰਟਸ ਨਾਲ ਟਰੈਕਟਰ ਤਿਆਰ ਕੀਤਾ ਗਿਆ।
ਉਕਤ ਨੌਜਵਾਨ ਦਾ ਕਹਿਣਾ ਕਿ ਇਸ 'ਚ ਇੰਜਣ ਜੂਪੀਟਰ ਸਕੂਟਰੀ ਦਾ ਹੈ ਅਤੇ ਇਹ ਪੈਟਰੋਲ ਨਾਲ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਉਸ ਵਲੋਂ ਟਰੈਕਟਰ ਦੀ ਬਾਡੀ ਖੁਦ ਤਿਆਰ ਕੀਤੀ ਗਈ ਹੈ। ਜਿਸ 'ਚ ਸੱਠ ਤੋਂ ਸੱਤਰ ਹਜ਼ਾਰ ਖਰਚ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੋਰ ਟਰੈਕਟਰ ਬਣਾਉਣ ਲਈ ਉਸ ਨੂੰ ਹੁਣ ਆਰਡਰ ਆ ਰਹੇ ਹਨ।
ਇਹ ਵੀ ਪੜ੍ਹੋ:'ਗੁਰਜੀਤ ਦੇ ਖੇਡ ਤੋਂ ਪੰਜਾਬ ਨੂੰ ਢੇਰ ਸਾਰੀਆਂ ਉਮੀਦਾਂ '