ਜਲੰਧਰ: ਜਲੰਧਰ ਦੇ ਪੁਲਿਸ ਲਾਈਨ ਵਿਖੇ ਵਿਰਦੀ ਫਾਊਂਡੇਸ਼ਨ ਵੱਲੋਂ ਪੰਜ ਆਕਸੀਜਨ ਕੰਸੇਨਟ੍ਰੇਟਰ ਦਿੱਤੇ ਗਏ, ਤਾਂ ਜੋ ਆਕਸੀਜਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦਾ ਕਹਿਣਾ ਕਿ ਕਿਸੇ ਵੀ ਕੋਰੋਨਾ ਮਰੀਜ਼ ਦੀ ਆਕਸੀਜਨ ਦੀ ਕਮੀ ਦੇ ਨਾਲ ਮੌਤ ਨਾ ਹੋਵੇ।
ਇਸ ਮੌਕੇ ਡੀਸੀਪੀ ਗੁਰਮੇਜ ਸਿੰਘ ਨੇ ਆਕਸੀਜਨ ਕੰਸੇਨਟ੍ਰੇਟਰ ਲਈ ਵਿਰਦੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਸਮੇਂ ਜਦੋਂ ਆਕਸੀਜਨ ਦੀ ਸਭ ਤੋਂ ਜ਼ਿਆਦਾ ਲੋੜ ਹੈ ਤਾਂ ਵਿਰਦੀ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਲੋਕਾਂ ਦੀ ਮਦਦ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਫਾਊਂਡੇਸ਼ਨ ਨੇ ਜਲੰਧਰ ਅਤੇ ਨਾਲ ਦੇ ਜ਼ਰੂਰਤਮੰਦ ਲੋਕਾਂ ਦੇ ਲਈ ਐੱਨਜੀਓ ਨੂੰ ਕਰੀਬ ਪੰਜ ਸੌ ਆਕਸੀਜਨ ਕੰਸੇਨਟ੍ਰੇਟਰ ਦੇਣ ਦਾ ਫ਼ੈਸਲਾ ਕੀਤਾ ਹੈ।
ਵਿਰਦੀ ਫਾਊਂਡੇਸ਼ਨ ਨੇ ਪੁਲਿਸ ਲਾਈਨ ਨੂੰ ਪੰਜ ਆਕਸੀਜਨ ਕੰਸੇਨਟ੍ਰੇਟਰ ਦਿੱਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਕਾਫ਼ੀ ਗਿਣਤੀ ਵਿੱਚ ਆਕਸੀਜਨ ਕੰਸੇਨਟ੍ਰੇਟਰ ਦਿੱਤੇ ਵੀ ਜਾ ਚੁੱਕੇ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਹਾਲਾਤ ਵਿੱਚ ਇਨਸਾਨੀਅਤ ਦੀ ਸਭ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਕਸੀਜਨ ਕੰਸੇਨਟ੍ਰੇਟਰ ਦੀ ਲੋੜ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਪੈਂਦੀ ਹੈ, ਜੋ ਕੋਰੋਨਾ ਦਾ ਇਲਾਜ ਕਰਵਾ ਕੇ ਠੀਕ ਹੋ ਕੇ ਘਰ ਤਾਂ ਆ ਗਏ ਪਰ ਹਾਲੇ ਵੀ ਉਨ੍ਹਾਂ ਦੀ ਆਕਸੀਜਨ ਠੀਕ ਨਹੀਂ ਹੋ ਰਹੀ। ਜਿਸ ਲਈ ਉਨ੍ਹਾਂ ਲਈ ਇਹ ਆਕਸੀਜਨ ਕੰਸੇਨਟ੍ਰੇਟਰ ਬਹੁਤ ਮਦਦਗਾਰ ਸਾਬਤ ਹੋਣਗੇ।
ਇਹ ਵੀ ਪੜ੍ਹੋ:ਕੋਰੋਨਾ ਵੈਕਸੀਨ ਦੀ 2 ਡੋਜ ਇੱਕ ਸਾਰ ਲੈਣ ਨਾਲ ਸਰੀਰ 'ਚ ਹੋ ਸਕਦਾ ਹੈ ਸਾਈਡ ਇਫੈਕਟ? ਕੀ ਕਹਿੰਦੇ ਨੇ ਡਾਕਟਰ