ਜਲੰਧਰ:ਫਗਵਾੜਾ ਵਿਖੇ ਕੱਪੜਾ ਵਪਾਰੀਆਂ (Textile traders at Phagwara) ਵੱਲੋਂ ਇੱਕ ਮੀਟਿੰਗ (A meeting of textile traders at Phagwara) ਕੀਤੇ ਗਏ। ਜਿੱਥੇ ਕਿ ਕਲਾਥ ਮਾਰਕੀਟ ਐਸੋਸੀਏਸ਼ਨ (Cloth Market Association) ਦੇ ਮੈਂਬਰਾਂ ਵੱਲੋਂ ਦੁਕਾਨਦਾਰ ਅਤੇ ਨਾਲ ਮਿਲੇ ਕੇ ਜਿੰਨੀਆਂ ਵੀ ਹੁਣ ਨਵੀਆਂ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੂਰੀ ਮਾਰਕੀਟ ਵੱਲੋਂ ਤਿੰਨ ਦਿਨ ਦੇ ਲਈ ਦੁਕਾਨਾਂ ਬੰਦ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ ਤਾਂ ਜੋ ਵਪਾਰੀਆਂ ਦੇ ਭਵਿੱਖ ਲਈ ਕੁਝ ਹੋਰ ਵੀ ਚੰਗਾ ਹੋ ਸਕੇ।
ਇਹ ਵੀ ਪੜ੍ਹੋ:ਇਸ ਤਹਿਸੀਲਦਾਰ ਦਫ਼ਤਰ 'ਚ ਲੋਕ ਹੋ ਰਹੇ ਹਨ ਖੱਜਲ-ਖੁਆਰ, ਜਾਣੋ ਕਿਉਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲਾਥ ਮਾਰਕੀਟ ਐਸੋਸੀਏਸ਼ਨ (Cloth Market Association) ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ, ਕਿ ਅੱਜ ਉਨ੍ਹਾਂ ਵੱਲੋਂ 15 ਮੈਂਬਰੀ ਟੀਮ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਕਾਨਦਾਰਾਂ ਦੇ ਨਾਲ ਮਿਲ ਕੇ ਪ੍ਰਸ਼ਾਸਨ ਵੱਲੋਂ ਜੋ ਆ ਰਹੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਦੁਕਾਨਦਾਰ ਕਿਸ ਤਰ੍ਹਾਂ ਹੱਲ ਕਰੇ, ਉਸ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ।