ਪੰਜਾਬ

punjab

ETV Bharat / state

ਪਰਸ ਖੋਹਣ ਵਾਲੇ ਲੁਟੇਰੇ ਦਾ ਵਿਦਿਆਰਥਣ ਨੇ ਮੁਕਾਬਲਾ ਕਰ ਕੀਤਾ ਪੁਲਿਸ ਹਵਾਲੇ

ਵਿਦਿਆਰਥਣ ਨੂੰ ਲੁਟੇਰੇ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥਣ ਨੇ ਬਹਾਦੁਰੀ ਦਿਖਾਉਂਦੇ ਹੋਏ ਲੁਟੇਰੇ ਦਾ ਮੁਕਾਬਲਾ ਕੀਤਾ ਅਤੇ ਪਰਸ ਨਹੀਂ ਲੈ ਜਾਣ ਦਿੱਤਾ।

ਪਰਸ ਖੋਹਣ ਵਾਲੇ ਲੁਟੇਰੇ ਦਾ ਵਿਦਿਆਰਥਣ ਨੇ ਮੁਕਾਬਲਾ ਕਰ ਕੀਤਾ ਪੁਲਿਸ ਹਵਾਲੇ
ਪਰਸ ਖੋਹਣ ਵਾਲੇ ਲੁਟੇਰੇ ਦਾ ਵਿਦਿਆਰਥਣ ਨੇ ਮੁਕਾਬਲਾ ਕਰ ਕੀਤਾ ਪੁਲਿਸ ਹਵਾਲੇ

By

Published : Feb 5, 2021, 3:47 PM IST

ਜਲੰਧਰ: ਗੁਰਾਇਆ ਵਾਰਡ ਨੰਬਰ 13 'ਚ ਇੱਕ ਵਾਰ ਫ਼ਿਰ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਜਿੱਥੇ ਘਰ ਤੋ ਬਜਾਰ ਜਾ ਰਹੀ ਵਿਦਿਆਰਥਣ ਨੂੰ ਲੁਟੇਰੇ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥਣ ਨੇ ਬਹਾਦੁਰੀ ਦਿਖਾਉਂਦੇ ਹੋਏ ਲੁਟੇਰੇ ਦਾ ਮੁਕਾਬਲਾ ਕੀਤਾ ਅਤੇ ਪਰਸ ਨਹੀਂ ਲੈ ਜਾਣ ਦਿੱਤਾ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਮਨਪ੍ਰੀਤ ਨੇ ਦੱਸਿਆ ਕਿ ਉਹ ਘਰ ਤੋ ਬਾਜ਼ਾਰ ਜਾ ਰਹੀ ਸੀ ਤਾਂ ਰਾਸਤੇ ਵਿੱਚ ਲੁਟੇਰੇ ਨੇ ਉਸਦਾ ਪਰਸ ਖਿੱਚੀਆਂ ਅਤੇ ਫਰਾਰ ਹੋਣ ਲੱਗਾ ਪਰ ਉਸਨੇ ਲੁਟੇਰੇ ਦਾ ਮੁਕਾਬਲਾ ਕੀਤਾ ਤੇ ਪਰਸ ਨਹੀ ਛੱਡਿਆ। ਜਿਸ ਨਾਲ ਲੁਟੇਰਾ ਮੋਟਰਸਾਈਕਲ ਤੋ ਡਿੱਗ ਗਿਆ ਅਤੇ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸੰਬੰਧੀ ਵਾਰਡ ਨੰਬਰ 13 ਦੇ ਕੌਂਸਲਰ ਹਰਮੇਸ਼ ਲਾਲ ਨੇ ਕਿਹਾ ਕਿ ਇਸ ਰੋਡ ਤੇ ਇਸ ਹਫ਼ਤੇ ਵਿੱਚ ਹੀ ਵਾਪਰਨ ਵਾਲੀ ਇਹ ਤੀਸਰੀ ਘਟਨਾ ਹੈ। ਉਨ੍ਹਾਂ ਕਿਹਾ ਕਿ ਲੜਕੀ ਨੇ ਬਹੁਤ ਬਹਾਦਰੀ ਦਿਖਾਈ ਅਤੇ ਘਬਰਾਉਣ ਦੀ ਬਜਾਏ ਲੁਟੇਰੇ ਦਾ ਮੁਕਾਬਲਾ ਕੀਤਾ ਅਤੇ ਦੋਸ਼ੀ ਨੂੰ ਕਾਬੂ ਕਰਨ ਵਿਚ ਮਦਦ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਵੀ ਥੋੜੀ ਚੌਕਸੀ ਵਰਤ ਕੇ ਪੈਟਰੋਲਿਗ ਵਧਾਉਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਵਾਰਦਾਤਾਂ ਨੂੰ ਨੱਥ ਪਾਈ ਜਾ ਸਕੇ।

ਇਸ ਸੰਬੰਧੀ ਸਬ ਇੰਸਪੈਕਟਰ ਜਗਦੀਸ਼ ਰਾਜ ਨੇ ਕਿਹਾ ਕਿ ਦੋਸ਼ੀ ਦੀ ਪਹਿਚਾਣ ਕੁਲਦੀਪ ਸਿੰਘ ਉਰਫ ਦੀਪਾ ਪੁਤਰ ਅਮਰੀਕ ਸਿੰਘ ਵਾਸੀ ਰਹੈਪਾ ਥਾਣਾ ਮੁਕੰਦਪੁਰ ਐਸ ਬੀ ਐਸ ਨਗਰ ਵੱਜੋ ਹੋਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੱਤਰਕਾਰਾਂ ਵੱਲੋ ਜਦੋਂ ਪੁਛਿਆ ਗਿਆ ਕਿ ਲੋਕਾ ਦਾ ਕਹਿਣਾ ਹੈ ਕਿ ਪੁਲਿਸ ਫੜੇ ਦੋਸ਼ੀ ਤੇ ਮਾਮਲਾ ਦਰਜ ਕਰਨ ਵਿੱਚ ਆਨਾਕਾਨੀ ਕਰ ਰਹੀ ਸੀ ਅਤੇ ਛੱਡਣ ਦੀ ਗੱਲ ਆਖ ਰਹੀ ਸੀ ਤਾ ਉਨ੍ਹਾਂ ਕਿਹਾ ਕਿ ਇਹਦਾ ਦੀ ਕੋਈ ਗੱਲ ਨਹੀ ਦੋਸ਼ੀ ਤੇ ਮਾਮਲਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ।।

ABOUT THE AUTHOR

...view details