ਜਲੰਧਰ:ਵਿਸ਼ਵ ਭਰ 'ਚ ਕੋਰੋਨਾ ਵਾਇਰਸ (Corona virus) ਦੀ ਵੱਖ ਵੱਖ ਲਹਿਰਾਂ ਦਾ ਪ੍ਰਭਾਵ ਪਿਆ ਹੈ।ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਦਾ ਕਹਿਰ ਜਾਰੀ ਹੈ। ਪੰਜਾਬ ਵਿਚ ਪਹਿਲਾ ਕੇਸ ਨਵਾਂਸ਼ਹਿਰ ਵਿਚ ਆਇਆ ਸੀ। ਹੁਣ ਦੂਜਾ ਕੇਸ ਜਲੰਧਰ ਦੇ ਨਕੋਦਰ 'ਚ ਆ ਗਿਆ ਹੈ।
ਨਕੋਦਰ ਇਲਾਕੇ ਦੇ ਮੈਹਤਪੁਰ ਡਿਵੀਜ਼ਨ ਦੇ ਮੀਆਂਪੁਰ ਦੀ ਇੱਕ 42 ਸਾਲਾਂ ਦੀ ਮਹਿਲਾ ਜਸਬੀਰ ਕੌਰ ਜੋ 20 ਦਸੰਬਰ ਨੂੰ ਆਪਣੇ ਪਤੀ ਅਤੇ ਬੇਟੇ ਦੇ ਨਾਲ ਤਨਜ਼ਾਨੀਆਂ ਤੋਂ ਵਾਪਸ ਆਈ ਸੀ। ਮਹਿਲਾ ਅਤੇ ਉਸ ਦੇ ਪਰਿਵਾਰ ਦੇ ਦਿੱਲੀ ਪਹੁੰਚਣ ਤੋਂ ਬਾਅਦ ਜਦੋਂ ਉਨ੍ਹਾਂ ਦਾ ਟੈਸਟ ਕੀਤਾ ਗਿਆ ਤਾਂ ਜਸਬੀਰ ਕੌਰ ਦਾ ਟੈਸਟ ਪੌਜ਼ੀਟਿਵ ਆਇਆ ਜਦਕਿ ਉਸ ਦੇ ਪਤੀ ਅਤੇ ਬੇਟੇ ਦਾ ਟੈਸਟ ਨੈਗੇਟਿਵ (Test negative)ਆਇਆ।