ਜਲੰਧਰ:ਸਵੇਰੇ ਜਲੰਧਰ ਦੀਪ ਨਗਰ (Jalandhar Deep Nagar) ਇਲਾਕੇ ਵਿੱਚ ਪੈਂਦੀ ਨਿਊ ਡਿਫੈਂਸ ਕਲੋਨੀ (New Defense Colony) ਵਿੱਚ ਲੁਟੇਰਿਆਂ ਵੱਲੋਂ ਇੱਕ ਘਰ ਵਿਚ ਦਾਖਲ ਹੋ ਕੇ ਬੰਦੂਕ ਦੀ ਨੋਕ ‘ਤੇ 12 ਲੱਖ ਰੁਪਏ ਦਾ ਸੋਨਾ (Gold) ਲੁੱਟ ਲਿਆ ਗਿਆ। ਜਿਸ ਵੇਲੇ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਉਸ ਘਰ ਵਿੱਚ ਸਿਰਫ਼ ਘਰ ਦੇ ਮਾਲਕ ਦਾ ਬੇਟਾ ਮਧੂ ਸੀ।
ਲੁੱਟ ਬਾਰੇ ਦੱਸਦੇ ਹੋਏ ਘਰ ਵਿੱਚ ਮੌਜੂਦ ਜਾਗਰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਸ ਦੀ ਮਾਂ ਘਰ ਤੋਂ ਬਾਹਰ ਗਈ ਹੋਈ ਸੀ ਅਤੇ ਦਾਦੀ ਗੁਰਦੁਆਰੇ ਗਈ ਹੋਈ ਸੀ ਉਸ ਵੇਲੇ 2 ਲੋਕ ਘਰ ਦੇ ਅੰਦਰ ਦਾਖ਼ਲ ਹੋਏ, ਜਿਨ੍ਹਾਂ ਨੇ ਹੈਲਮੇਟ ਪਾਇਆ ਹੋਇਆ ਸੀ। ਜਾਗਰਤ ਸਿੰਘ ਮੁਤਾਬਿਕ ਇਨ੍ਹਾਂ ਲੋਕਾਂ ਨੇ ਬੰਦੂਕ ਦੀ ਨੋਕ ‘ਤੇ ਉਸ ਨੂੰ ਬੰਧਕ ਬਣਾਏ ਉਸ ਦੇ ਹੱਥ ਪੈਰ ਬੰਨ੍ਹ ਕੇ ਮੂੰਹ ‘ਤੇ ਟੇਪ ਲਗਾ ਦਿੱਤੀ ਅਤੇ ਘਰ ਵਿੱਚ ਪਿਆ ਕਰੀਬ 12 ਲੱਖ ਦਾ ਸੋਨਾ (Gold) ਲੈ ਕੇ ਫਰਾਰ ਹੋ ਗਏ।