ਜਲੰਧਰ:ਪੰਜਾਬ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪੰਜਾਬ ਦੇਸ਼ ਦਾ ਉਹ ਸੂਬਾ ਹੈ, ਜਿੱਥੇ ਦੇ ਲੋਕਾਂ ਨੇ ਬਾਹਰੋਂ ਆਉਣ ਵਾਲੀਆਂ ਵਿਦੇਸ਼ੀ ਤਾਕਤਾਂ ਨੂੰ ਸਭ ਤੋਂ ਪਹਿਲੇ ਚੱਲਿਆ। ਖਾਸ ਤੌਰ 'ਤੇ ਉਹ ਕਾਲ ਜਦੋਂ ਮੁਗਲ ਸ਼ਾਸਕਾਂ ਨੇ ਭਾਰਤ ਅੰਦਰ ਦਾਖਲ ਹੋ ਕੇ ਦੇਸ਼ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸਭ ਤੋਂ ਪਹਿਲਾ ਇਸ ਦਾ ਜਵਾਬ ਪੰਜਾਬ ਨੇ ਦਿੱਤਾ ਸੀ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਇਤਿਹਾਸ ਨਾਲ ਜੁੜੀਆਂ ਘਟਨਾਵਾਂ ਅਤੇ ਇਤਿਹਾਸ ਨਾਲ ਜੁੜੀਆਂ ਥਾਂਵਾਂ ਦੀ ਕੋਈ ਕਮੀ ਨਹੀ, ਐਸੀ ਹੀ ਇੱਕ ਜਗ੍ਹਾ ਦੀ ਗੱਲ ਅਸੀਂ ਅੱਜ ਕਰਨ ਜਾ ਰਹੇ ਹਾਂ, ਜੋ ਜਲੰਧਰ ਤੋਂ ਕਰੀਬ 40 ਕਿਲੋਮੀਟਰ ਦੂਰ ਨਕੋਦਰ ਵੱਲ ਸਥਿਤ ਹੈ। ਇਹ ਜਗ੍ਹਾ ਹੈ ਨੂਰ ਮਹਿਲ। ਜਲੰਧਰ ਦਾ ਇਹ ਛੋਟਾ ਜਿਹਾ ਇਲਾਕਾ ਕਿਸੇ ਸਮੇਂ ਮੁਗਲ ਸ਼ਾਸਕਾਂ ਦੀ ਪਸੰਦੀਦਾ ਜਗ੍ਹਾ ਹੋਇਆ ਕਰਦਾ ਸੀ।
ਮੁਗਲਾਂ ਦੇ ਸਮੇਂ ਦੀ ਸਰਾਂ ਅੱਜ ਵੀ ਇੱਥੇ ਜਸ ਦੀ ਤਸ ਮੌਜੂਦ : ਮੁਗਲ ਸ਼ਾਸਕ ਜਹਾਂਗੀਰ ਦੀ ਬੇਗਮ ਨੂਰਜਹਾਂ ਦਾ ਇਸ ਜਗ੍ਹਾ ਉੱਤੇ ਜਨਮ ਹੋਇਆ ਸੀ ਅਤੇ ਜਹਾਂਗੀਰ ਵੱਲੋਂ ਅਪਣੀ ਬੇਗਮ ਨੂਰਜਹਾਂ ਦੇ ਕਹਿਣ 'ਤੇ ਹੀ ਇਸ ਦੀ ਸਥਾਪਨਾ ਕੀਤੀ ਗਈ ਸੀ। ਉਸ ਵੇਲੇ ਇਸ ਜਗ੍ਹਾ ਨੂੰ ਕਿਲੇ ਦੇ ਤੌਰ 'ਤੇ ਬਣਾਇਆ ਗਿਆ ਸੀ ਜਿਸ ਦੇ ਦੋ ਦਰਵਾਜ਼ੇ ਰੱਖੇ ਗਏ ਸੀ ਜਿਨ੍ਹਾਂ ਨੂੰ ਪੂਰਬੀ ਦਰਵਾਜਾ ਅਤੇ ਪੱਛਮੀ ਦਰਵਾਜ਼ਾ ਕਿਹਾ ਜਾਂਦਾ ਸੀ। ਇਸ ਕਿਲ੍ਹੇ ਵਿੱਚ ਜਿਸ ਨੂੰ ਉਸ ਵੇਲ੍ਹੇ ਸਰਾਂ ਕਿਹਾ ਜਾਂਦਾ ਸੀ, ਉਸ ਵਿੱਚ 50 ਕਮਰੇ ਸਨ। ਇੰਨਾਂ ਨਹੀਂ ਇੱਕ ਖੁੱਲ੍ਹੇ ਮੈਦਾਨ ਦੇ ਆਲੇ ਦੁਆਲੇ ਬਣਾਈ ਗਈ ਸਰਾਂ ਵਿੱਚ ਇੱਕ ਮਸਜਿਦ ਦੇ ਨਾਲ ਨਾਲ ਰਾਣੀਆਂ ਦੇ ਰੁਕਣ ਵਾਸਤੇ ਮਹਿਲ ਵੀ ਬਣਾਇਆ ਗਿਆ ਸੀ।
ਪੰਜਾਬ ਨਾਲ ਮੁਗਲਾਂ ਦਾ ਨਾਤਾ, ਜਾਣੋ ਨੂਰਮਹਿਲ ਦਾ ਇਤਿਹਾਸ ਨੂਰਮਹਿਲ ਦੀ ਇਸ ਸਰਾਂ ਨੂੰ ਗੇਟਵੇ ਓਫ ਲਾਹੌਰ ਵੀ ਕਿਹਾ ਜਾਂਦਾ ਹੈ : ਜਾਣਕਾਰਾਂ ਮੁਤਾਬਿਕ ਮੁਗਲ ਸ਼ਾਸਕ ਜਹਾਂਗੀਰ ਵੱਲੋਂ ਆਪਣੀ ਬੇਗਮ ਨੂਰਜਹਾਂ ਦੇ ਕਹਿਣ ਉੱਤੇ ਬਣਾਈ ਗਈ ਇਸ ਸਰਾਂ ਦਾ ਇੱਕ ਖਾਸ ਮਕਸਦ ਸੀ। ਦਰਅਸਲ ਦਿੱਲੀ ਤੋਂ ਲਾਹੌਰ ਜਾਂਦੇ ਵੇਲ੍ਹੇ ਮੁਗਲ ਸ਼ਾਸਕ ਇਸ ਥਾਂ ਰੁੱਕ ਕੇ ਆਰਾਮ ਕਰਦੇ ਸੀ ਜਿਸ ਕਰਕੇ ਇਸ ਨੂੰ ਸਰਾਂ ਕਿਹਾ ਜਾਂਦਾ ਹੈ। ਉਸ ਵੇਲ੍ਹੇ ਜੋ ਵੀ ਦਿੱਲੀ ਤੋਂ ਲਾਹੌਰ ਜਾਂ ਲਾਹੌਰ ਤੋਂ ਦਿੱਲੀ ਜਾਂਦਾ ਸੀ, ਉਹ ਇਸ ਸਰਾਂ ਦੇ ਦਰਵਾਜ਼ਿਆਂ ਵਿਚੋਂ ਲੰਘ ਕੇ ਅੱਗੇ ਜਾਂਦਾ ਸੀ। ਇਸ ਲਈ ਇਸ ਨੂੰ 'ਗੇਟਵੇ ਆਫ਼ ਲਾਹੌਰ' ਵੀ ਕਿਹਾ ਜਾਂਦਾ ਹੈ। ਇਸ ਮਹਿਲ ਰੂਪੀ ਸਰਾਂ ਤੋਂ ਹੋਕੇ ਮੁਗਲ ਸ਼ਾਸਕ ਸੁਲਤਾਨਪੁਰ ਲੋਧੀ ਪਹੁੰਚਦੇ ਸੀ ਜਿਸ ਤੋਂ ਬਾਅਦ ਉਹ ਦਿੱਲੀ ਜਾਂ ਲਾਹੌਰ ਲਈ ਚੱਲਦੇ ਸੀ।
ਅੱਜ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇਸ ਥਾਂ ਨੂੰ ਦੇਖਣ ਆਉਂਦੇ ਨੇ ਸੈਲਾਨੀ : ਜਲੰਧਰ ਦੀ ਇਸ ਇਤਿਹਾਸਿਕ ਜੱਗ ਨੂੰ ਦੇਖਣ ਲਈ ਲੋਕ ਦੇਸ਼ੋਂ ਵਿਸ਼ਨ ਇੱਥੇ ਪਹੁੰਚਦੇ ਹਨ। ਕੈਨੇਡਾ ਤੋਂ ਆਏ ਇੱਕ ਨੌਜਵਾਨ ਅਕਾਸ਼ ਮੁਤਾਬਕ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਤੋਂ ਪੰਜਾਬ ਆਇਆ ਹੋਇਆ ਸੀ। ਅੱਜ ਉਹ ਨੂਰਮਹਿਲ ਵਿਖੇ ਇਸ ਮਹਿਲ ਰੂਪੀ ਸਰਾਂ ਨੂੰ ਦੇਖਣ ਆਏ ਹਨ। ਉਸ ਦੇ ਮੁਤਾਬਕ ਬਹੁਤ ਚੰਗਾ ਲੱਗਦਾ ਹੈ ਜਦ ਪੰਜਾਬ ਆਕੇ ਇਦਾਂ ਦੀਆਂ ਥਾਂਵਾਂ ਦੇਖਣ ਨੂੰ ਮਿਲਦੀਆਂ ਹਨ, ਜੋ ਸਾਡੇ ਲਈ ਇਤਿਹਾਸਿਕ ਥਾਵਾਂ ਹਨ। ਉਸ ਦੇ ਮੁਤਾਬਕ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਥਾਵਾਂ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਇਹ ਇਤਿਹਾਸਿਕ ਥਾਵਾਂ ਸਾਡੀ ਅਗਲੀ ਪੀੜੀ ਵੀ ਦੇਖ ਸਕਣ।
ਇਹ ਵੀ ਪੜ੍ਹੋ:ਅਜਿਹਾ ਗੁਰਦੁਵਾਰਾ ਸਾਹਿਬ ਜਿੱਥੇ ਨਾ ਹੋ ਸਕਦੀ ਚੋਰੀ ਨਾ ਬੇਅਦਬੀ