ਜਲੰਧਰ:ਜ਼ਿਲ੍ਹੇ’ਚ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਫੁੱਟਬਾਲ ਚੌਂਕ (Football Square) ਤੋਂ ਬਾਅਦ ਜਲੰਧਰ ਦੇ ਦਿਓਲ ਨਗਰ (Deol Nagar) 'ਚ ਲੁੱਟਖੋਹ ਦੀ ਅਨੋਖੀ ਦਾਸਤਾਨ ਦੇਖਣ ਨੂੰ ਮਿਲੀ।
ਜਿਥੇ ਕਿ ਦਿੱਲੀ ਵਿਆਹੀ ਹੋਈ ਗੁਰਪ੍ਰੀਤ ਪਰਾਸ਼ਰ (Gurpreet Parashar) ਜਿਸ ਦੇ ਦੋ ਬੱਚੇ ਵੀ ਹਨ। ਆਪਣੇ ਪਤੀ ਦੀ ਸਹਿਮਤੀ ਤੇ ਉਹ ਪਿਛਲੇ ਗਿਆਰਾਂ ਮਹੀਨੇ ਤੋਂ ਆਪਣੇ ਜਲੰਧਰ ਪਿਤਾ ਦੇ ਕੋਲ ਰਹਿ ਰਹੀ ਸੀ, ਤਾਂ ਜੋ ਪਿਤਾ ਅਤੇ ਭਰਾ ਦੀ ਦੇਖਭਾਲ ਹੋ ਸਕੇ।
ਅੱਜ ਉਸ ਦੇ ਘਰ ਇਕ ਨੌਜਵਾਨ ਆਇਆ। ਜਿਸ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਦੀ ਮਾਤਾ ਉਨ੍ਹਾਂ ਤੋਂ ਘਰ ਦਾ ਪਲੰਬਰ ਦਾ ਕੰਮ ਕਰਵਾਇਆ ਕਰਦੀ ਸੀ। ਜਿਸ ਤੋਂ ਬਾਅਦ ਕਿ ਉਹ ਉਸ ਨੂੰ ਘਰ ਦੀ ਟੂਟੀ ਜੋ ਖ਼ਰਾਬ ਸੀ, ਉਹ ਦਿਖਾਣ ਲੱਗ ਗਈ, ਮਹਿਲਾ ਅਲਮਾਰੀ ਚੋਂ ਪੈਸੇ ਕੱਢਣ ਲੱਗੀ। ਜ਼ਿਆਦਾ ਪੈਸੇ ਦੇਖ ਕੇ ਨੌਦਵਾਨ ਦੀ ਨੀਅਤ ਬਦਲ ਗਈ ਤੇ ਉਸ ਨੇ ਆਪਣੀ ਡੱਬ ਵਿਚੋਂ ਛੁਰਾ ਕੱਢ ਕੇ ਮਹਿਲਾ ਦੀ ਗਰਦਨ ਤੇ ਜ਼ੋਰਦਾਰ ਵਾਰ ਕੀਤਾ। ਦੂਸਰਾ ਵਾਰ ਉਸ ਦੀ ਛਾਤੀ ਤੇ ਕੀਤਾ।