ਜਲੰਧਰ: ਜ਼ਿਲ੍ਹੇ ਦੇ ਲੋਕਾਂ ਨੇ ਅਸਮਾਨ ਵਿੱਚ ਇੱਕ ਅਨੋਖਾ ਨਜ਼ਾਰਾ ਦੇਖਿਆ। ਹਵਾਈ ਫੌਜ (Air Force) ਦੇ ਲਾਲ ਰੰਗ ਦੇ ਜਹਾਜ਼ ਅਸਮਾਨ ਵਿੱਚ ਅਲੱਗ ਅਲੱਗ ਆਕਾਰ ਬਣਾਉਂਦੇ ਦਿਖਾਈ ਦਿੱਤੇ ਤੇ ਨਾਲ ਹੀ ਕਲਾਬਾਜ਼ੀਆ ਵੀ ਕੀਤੀਆ ਗਈਆਂ।
1971 ਦੀ ਭਾਰਤ ਪਾਕਿਸਤਾਨ ਵਿੱਚ ਹੋਈ ਜੰਗ ਨੂੰ ਪੰਜਾਹ ਸਾਲ ਪੂਰੇ ਹੋ ਚੁੱਕੇ ਹਨ। ਇਸਦੇ ਤਹਿਤ ਪੂਰੇ ਦੇਸ਼ ਵਿਚ ਇਸ ਸਾਲ ਨੂੰ ਸਵਰਣਿਮ ਵਿਜੈ ਵਰਸ਼ (Golden Victory Year) ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਸ ਕਰਕੇ ਦੇਸ਼ ਦੇ ਅਲੱਗ ਅਲੱਗ ਦਰਵਾਜਿਆਂ ਅਤੇ ਥਾਂਵਾਂ ਉੱਤੇ ਭਾਰਤੀ ਫੌਜ ਅਤੇ ਏਅਰਫੋਰਸ ਵੱਲੋਂ ਆਪਣੇ ਢੰਗ ਨਾਲ ਇਸ ਵਿਜੈ ਗਾਥਾ ਨੂੰ ਦਰਸਾਇਆ ਜਾ ਰਿਹਾ ਹੈ।
ਇਸਦੇ ਤਹਿਤ ਹੀ ਅੱਜ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੇ ਅਸਮਾਨ ਵਿੱਚ ਇੱਕ ਅਲੱਗ ਨਜ਼ਾਰਾ ਦੇਖਿਆ। ਹਵਾਈ ਫੌਜ (Air Force) ਦੇ ਲਾਲ ਰੰਗ ਦੇ ਜਹਾਜ਼ ਅਸਮਾਨ ਵਿੱਚ ਅਲੱਗ ਅਲੱਗ ਆਕਾਰ ਬਣਾਉਂਦੇ ਦਿਖਾਈ ਦਿੱਤੇ। ਭਾਰਤੀ ਹਵਾਈ ਫੌਜ (Air Force) ਦੇ ਜਹਾਜ਼ ਅਚਾਨਕ ਅਸਮਾਨ ਵਿੱਚ ਉੱਡੇ ਅਤੇ ਅਲੱਗ ਅਲੱਗ ਫੋਰਮੇਸ਼ਨ ਦੇ ਤਹਿਤ ਇੱਕ ਏਅਰ ਸ਼ੋਅ ਨੂੰ ਦੇ ਸੁੰਦਰ ਦ੍ਰਿਸ਼ਾਂ ਦਾ ਪ੍ਰਗਟਾਵਾ ਕੀਤਾ।