ਪੰਜਾਬ

punjab

ETV Bharat / state

ਪੈਲਿਸ ਮਾਲਕ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਪਹਿਲਕਦਮੀ

ਮਿਲਨ ਪੈਲਿਸ ਦੇ ਮਾਲਕ ਨੇ ਕਿਹਾ ਕਿ ਉਹ ਆਪਣਾ ਪੈਲਿਸ ਆਪਣੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦੇਣ ਨੂੰ ਤਿਆਰ ਹਨ। ਇਸ ਦੌਰਾਨ ਕੋਰੋਨਾ ਮਰੀਜ਼ਾਂ ਨੂੰ ਖਾਣਾ ਤੇ ਹੋਰ ਵੀ ਜ਼ਰੂਰੀ ਸਹਾਇਤਾ ਦਿੱਤੀ ਜਾਵੇਗੀ।

ਪੈਲੇਸ ਮਾਲਕ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਇਹ ਪਹਿਲਕਦਮੀ
ਪੈਲੇਸ ਮਾਲਕ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਇਹ ਪਹਿਲਕਦਮੀ

By

Published : May 17, 2021, 3:20 PM IST

ਜਲੰਧਰ: ਸੂਬੇ ਭਰ ਚ ਕੋਰੋਨਾ ਮਹਾਂਮਾਰੀ ਦੀ ਦੂਜੀ ਵੇਵ ਦੌਰਾਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ’ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਨੂੰ ਵੇਖਦੇ ਹੋਏ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸਮਾਜ ਸੇਵੀ ਹਰਜੀਵਨ ਜੈਨ ਨੇ ਆਪਣਾ ਮਿਲਨ ਪੈਲਿਸ ਨੂੰ ਪੂਰੀ ਤਰ੍ਹਾਂ ਕੋਰੋਨਾ ਮਰੀਜ਼ਾਂ ਲਈ ਸਮਰਪਿਤ ਕਰ ਦਿੱਤਾ ਹੈ।

ਪੈਲੇਸ ਮਾਲਕ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਕੀਤੀ ਇਹ ਪਹਿਲਕਦਮੀ

ਸਮਾਜ ਸੇਵੀ ਨੇ ਕਿਹਾ ਕਿ ਉਨ੍ਹਾਂ ਦਾ ਪੈਲਿਸ ਪੂਰਾ ਤਰ੍ਹਾਂ ਖਾਲੀ ਹੈ ਅਤੇ ਉਹ ਆਪਣਾ ਇਹ ਪੈਲੇਸ ਸਰਕਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੇ ਲਈ ਦੇਣ ਨੂੰ ਤਿਆਰ ਹਨ। ਸਰਕਾਰ ਆਪਣੇ ਡਾਕਟਰਾਂ ਨੂੰ ਇੱਥੇ ਬਿਠਾ ਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਵਾ ਸਕਦੇ ਹਨ। ਇਸ ਦੌਰਾਨ ਕੋਰੋਨਾ ਮਰੀਜ਼ਾਂ ਨੂੰ ਖਾਣਾ ਤੇ ਹੋਰ ਵੀ ਜ਼ਰੂਰੀ ਸਹਾਇਤਾ ਦਿੱਤੀ ਜਾਵੇਗੀ।

ਰੋਟਰੀ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਉਹ ਸਰਕਾਰ ਦੇ ਨਾਲ ਇਸ ਕੋਰੋਨਾ ਜੰਗ ਚ ਪੂਰੀ ਤਰ੍ਹਾਂ ਸਹਿਯੋਗ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਦੋਂ ਤੱਕ ਚਹਾਵੇ ਉਦੋਂ ਤੱਕ ਇਸ ਪੈਲੇਸ ਨੂੰ ਕੋਵਿਡ ਸੈਂਟਰ ਬਣਾ ਕੇ ਰੱਖ ਸਕਦੀ ਹੈ ਅਤੇ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਇਹ ਵੀ ਪੜੋ: ਜਗਰਾਉਂਂ 'ਚ ਬਦਮਾਸ਼ਾਂ ਨਾਲ ਮੁਠਭੇੜ ਦੌਰਾਨ ASI ਸਮੇਤ 2 ਪੁਲਿਸ ਮੁਲਾਜ਼ਮਾਂ ਦੀ ਮੌਤ

ABOUT THE AUTHOR

...view details