ਜਲੰਧਰ : ਜਪਾਨ ਵਿੱਚ ਹੋ ਰਹੇ ਟੋਕੀਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਨੇ ਪਹਿਲੇ ਮੈਚ ਵਿੱਚ ਜਿੱਤ ਹਾਸਲ ਕਰਕੇ ਆਪਣਾ ਖਾਤਾ ਖੋਲ੍ਹ ਦਿੱਤਾ ਹੈ। ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ 3-2 ਨਾਲ ਹਰਾ ਕੇ ਇਸ ਮੈਚ ਨੂੰ ਜਿੱਤ ਲਿਆ।
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਜੀ ਮਨਜੀਤ ਕੌਰ ਨੇ ਵੀ ਟੀਮ ਨੂੰ ਵਧਾਈ ਅਤੇ ਆਪਣਾ ਅਸ਼ੀਰਵਾਦ ਦਿੱਤਾ। ਉਨ੍ਹਾਂ ਮੁਤਾਬਕ ਉਹ ਸਵੇਰ ਤੋਂ ਹੀ ਅਰਦਾਸ ਕਰ ਰਹੀ ਸੀ ਕਿ ਟੀਮ ਇਹ ਮੈਚ ਜਿੱਤ ਜਾਵੇ। ਮਨਜੀਤ ਕੌਰ ਨੇ ਪੂਰੀ ਤਿਆਰੀ ਲਈ ਵਧਾਈ ਦਿੰਦੇ ਹੋਏ ਅਗਲੇ ਮੈਚ ਵਿੱਚ ਜਿੱਤ ਦਾ ਆਸ਼ੀਰਵਾਦ ਦਿੱਤਾ।
ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਦੇ ਵਿਰੁੱਧ ਖੇਡਿਆ। ਪੂਲ ਏ ਮੈਚ ਵਿੱਚ ਰੁਪਿੰਦਰਪਾਲ ਸਿੰਘ ਦੇ ਇੱਕ ਗੋਲ ਅਤੇ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਪੂਲ ਏ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ। ਸ਼ੁਰੂਆਤ ਵਿੱਚ ਮੈਚ ਰੋਮਾਂਚਕ ਰਿਹਾ। ਮੈਚ ਦੇ ਸ਼ੁਰੂ ਵਿਚ ਮਾੜੀ ਸ਼ੁਰੂਆਤ ਹੋਈ ਪਰ ਉਸ ਤੋਂ ਬਾਅਦ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਭਾਰਤ ਨੇ ਮੈਚ ਆਪਣੇ ਹੱਕ ਵਿੱਚ ਕੀਤਾ।