ਜਲੰਧਰ:ਜਲੰਧਰ ਜ਼ਿਲ੍ਹੇ ਵਿੱਚ ਬੇਸ਼ੱਕ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੀ ਪਾਸੇ ਦੇਖਿਆ ਜਾਵੇ, ਤਾਂ ਕੁੱਝ ਸ਼ਰਾਰਤੀ ਅਨਸਰ ਪੁਲਿਸ ਤੋਂ ਵੀ ਦੋ ਕਦਮ ਅੱਗੇ ਨਜ਼ਰ ਆ ਰਹੇ ਹਨ। ਜਿਸਦੇ ਕਾਰਨ ਲੋਕਾਂ ਦੀ ਨੀਂਦ ਹੀ ਉਡਾ ਦਿੱਤੀ ਜਾਂਦੀ ਹੈ, ਕੀਤੇ ਚੋਰ ਬੇਖੌਫ ਹੋ ਕੇ ਘਰਾਂ ਵਿੱਚ ਵੜ ਕੇ ਚੋਰੀਆਂ ਕਰ ਰਹੇ ਹਨ, ਅਤੇ ਕੀਤੇ ਦਿਨ ਦਿਹਾੜੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ।
ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜ੍ਹੀ ਭੰਨ੍ਹੀ ਕਾਰ - ਐਸ ਐਚ ਓ ਅਜੈਬ ਸਿੰਘ
ਜਲੰਧਰ ਕੈਂਟ ਦੇ ਲਾਲ ਕੁੜਤੀ ਬਾਜ਼ਾਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਘਰ ਦੇ ਬਾਹਰ ਖੜ੍ਹੀ ਗੱਡੀ ਅਤੇ ਮੋਟਰਸਾਈਕਲਾਂ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ ਗਿਆ।
ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਕੈਂਟ ਦੇ ਪੈਂਦੇ ਲਾਲ ਕੁੜਤੀ ਬਾਜ਼ਾਰ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਕਿ ਕੁੱਝ ਸ਼ਰਾਰਤੀ ਤੱਤਾਂ ਵੱਲੋਂ ਘਰ ਦੇ ਬਾਹਰ ਖੜ੍ਹੀ ਗੱਡੀ ਅਤੇ ਮੋਟਰਸਾਈਕਲਾਂ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ ਗਿਆ। ਇਸ ਸਬੰਧੀ ਇਲਾਕਾਂ ਨਿਵਾਸੀਆਂ ਨੇ ਦੱਸਿਆ, ਕਿ ਹਰ ਰੋਜ਼ ਦੀ ਤਰ੍ਹਾਂ ਉਨ੍ਹਾਂ ਦੇ ਵਾਹਨ ਘਰ ਦੇ ਬਾਹਰ ਹੀ ਖੜ੍ਹੇ ਰਹਿੰਦੇ ਹਨ। ਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਘਰ ਦੇ ਬਾਹਰ ਖੜ੍ਹੀ ਗੱਡੀ ਦੇ ਸ਼ੀਸ਼ੇ ਅਤੇ ਮੋਟਰਸਾਈਕਲਾਂ ਨੂੰ ਤੋੜ ਦਿੱਤਾ ਗਿਆਂ ਹੈ।
ਇਸ ਸੰਬੰਧੀ ਉਨ੍ਹਾਂ ਨੇ ਜਲੰਧਰ ਕੈਂਟ ਦੇ ਪੁਲਿਸ ਅਧਿਕਾਰੀ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ, ਲੋਕਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ, ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਨੱਥ ਪਾਈ ਜਾਵੇ, ਤਾਂ ਕਿ ਅਜਿਹੀ ਘਟਨਾਵਾਂ ਉਨ੍ਹਾਂ ਨਾਲ ਦੁਆਰਾ ਨਾ ਹੋ ਸਕਣ। ਉੱਥੇ ਹੀ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਲੰਧਰ ਕੈਂਟ ਦੇ ਐਸ.ਐਚ.ਓ ਅਜੈਬ ਸਿੰਘ ਨੇ ਕਿਹਾ, ਕਿ ਉਹ ਸ਼ਰਾਰਤੀ ਅਨਸਰਾਂ ਨੂੰ ਫੜਨ ਤੋਂ ਬਾਅਦ ਹੀ ਮੀਡੀਆ ਦੇ ਨਾਲ ਗੱਲਬਾਤ ਕਰਨਗੇ।